ਸਲਾਖਾਂ ਪਿੱਛੇ ਪਹੁੰਚ ਗਏ ਟਰੰਪ ! ਈਰਾਨ ਨੇ ਉਡਾਇਆ ਅਮਰੀਕੀ ਰਾਸ਼ਟਰਪਤੀ ਦਾ ਮਜ਼ਾਕ
Thursday, Oct 22, 2026 - 01:40 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਈਰਾਨ ਵਿਚਾਲੇ ਕੋਈ ਸਮਝੌਤਾ ਹੁੰਦਾ ਫਿਲਹਾਲ ਨਜ਼ਰ ਨਹੀਂ ਆ ਰਿਹਾ। ਕਾਫੀ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਕੋਈ ਗੱਲਬਾਤ ਵੀ ਨਹੀਂ ਹੋ ਰਹੀ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਖ਼ਿਲਾਫ਼ ਨਵੇਂ ਹਮਲਿਆਂ ਦੀ ਤਿਆਰੀ ਦੀਆਂ ਖ਼ਬਰਾਂ ਵਿਚਾਲੇ ਤਹਿਰਾਨ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਜ਼ਾਕ ਉਡਾਇਆ ਗਿਆ ਹੈ। ਰਾਜਧਾਨੀ ਤਹਿਰਾਨ ਵਿਚ ਵਿਅਸਤ ਤਾਜਰੀਸ਼ ਸਕਵਾਇਰ ਵਿਚ ਇਕ ਆਰਟ ਇੰਸਟਾਲੇਸ਼ਨ ਲਗਾਇਆ ਗਿਆ, ਜਿਸ ਵਿਚ ਟਰੰਪ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿਖਾਇਆ ਗਿਆ ਹੈ।
Tehran unveils live billboard depicting Trump behind bars A new billboard in Tehran’s Tajrish Square features a prison-cell design with a live actor portraying US President Donald Trump behind bars; bearing the slogan “Not seeing this scene is a crime”. https://t.co/SzStrGl2IA
— PressTV Extra (@PresstvExtra) October 21, 2026
ਬੁੱਧਵਾਰ 21 ਅਕਤੂਬਰ ਨੂੰ ਲਗਾਏ ਗਏ ਇਸ ਇੰਸਟਾਲੇਸ਼ਨ ਵਿਚ ਟਰੰਪ ਜਿਹੀ ਦਿੱਖ ਵਾਲੇ ਮਾਸਕ ਪਹਿਨੇ ਇਕ ਆਰਟੀਸਟ ਨਜ਼ਰ ਆ ਰਿਹਾ ਹੈ। ਉਸ ਨੇ ਕਾਲਾ ਸੂਟ ਅਤੇ ਲਾਲ ਟਾਈ ਪਹਿਨੀ ਹੋਈ ਹੈ ਅਤੇ ਉਹ ਜੇਲ੍ਹ ਜਿਹੀ ਬਣਾਵਟ ਅੰਦਰ ਘੁੰਮ ਰਿਹਾ ਹੈ। ਸੜਕ ਤੋਂ ਲੰਘ ਰਹੇ ਲੋਕ ਇਸ ਦ੍ਰਿਸ਼ ਨੂੰ ਦੇਖ ਰਹੇ ਹਨ। ਇਸ ਇੰਸਟਾਲੇਸ਼ਨ 'ਤੇ ਲਿਖਿਆ ਸੀ 'ਇਸ ਨਜ਼ਾਰੇ ਨੂੰ ਨਾ ਦੇਖਣਾ ਅਪਰਾਧ ਹੈ'।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਵਸਣ ਦੇ ਸੁਪਨਿਆਂ ਨੂੰ ਵੱਡਾ ਝਟਕਾ ; ਰੱਦ ਹੋਏ 3 ਲੱਖ ਤੋਂ ਵੱਧ ਵੀਜ਼ੇ
ਉੱਥੇ ਮੌਜੂਦ ਇਕ ਮਹਿਲਾ ਨੇ ਇਸ ਨੂੰ ਕਾਫੀ ਸਕੂਨ ਦੇਣ ਵਾਲਾ ਦ੍ਰਿਸ਼ ਦੱਸਿਆ। ਇਕ ਰਿਪੋਰਟ ਮੁਤਾਬਕ ਅਮਰੀਕਾ ਅਤੇ ਇਜ਼ਰਾਈਲ ਨਵੰਬਰ ਵਿਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਈਰਾਨ 'ਤੇ ਨਵੇਂ ਹਮਲੇ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਨਵੇਂ ਹਮਲਿਆਂ ਦੀ ਮਨਜ਼ੂਰੀ ਮਿਲਣ ਦੀ ਖ਼ਬਰ ਨਹੀਂ ਹੈ। ਈਰਾਨੀ ਮੀਡੀਆ ਮੁਤਾਬਕ ਤਹਿਰਾਨ ਨੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਕਿਹਾ ਹੈ ਕਿ ਉਸ ਦੀਆਂ ਮੰਗਾਂ ਪੂਰੀਆਂ ਹੋਣ ਤਕ ਅਮਰੀਕਾ ਨਾਲ ਗੱਲਬਾਤ ਨਹੀਂ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
