ਦਾਊਦ ਨੂੰ ਦੱਸ''ਤਾ ''ਭਾਰਤੀ'' ਗੈਂਗਸਟਰ ! ਭਾਰਤ ਨੇ UN ''ਚ ਦਿੱਤਾ ਕਰਾਰਾ ਜਵਾਬ
Thursday, Oct 22, 2026 - 02:25 PM (IST)
ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਮਹਾਸਭਾ (UNGA) ਦੀ ਬੈਠਕ ਦੌਰਾਨ ਭਾਰਤ ਨੇ ਅੱਤਵਾਦ ਵਿਰੋਧੀ ਰਿਪੋਰਟ 'ਚ ਪੱਖਪਾਤ ਅਤੇ ਗ਼ਲਤ ਤੱਥਾਂ ਲੈ ਕੇ UN ਦੇ ਵਿਸ਼ੇਸ਼ ਰਿਪੋਰਟਰ ਬੇਨ ਸੌਲ ਨੂੰ ਕਰਾਰਾ ਜਵਾਬ ਦਿੱਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਰਾਜਦੂਤ ਰਘੂ ਪੁਰੀ ਨੇ ਦਾਊਦ ਇਬਰਾਹਿਮ ਨੂੰ 'ਭਾਰਤ ਸਥਿਤ' ਗੈਂਗਸਟਰ ਦੱਸਣ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਸਪੱਸ਼ਟ ਕੀਤਾ ਕਿ ਦਾਊਦ 1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਹੀ ਭਾਰਤ ਤੋਂ ਫਰਾਰ ਹੋ ਗਿਆ ਸੀ ਅਤੇ ਉਹ ਪਾਕਿਸਤਾਨ 'ਚ ਹੀ ਸ਼ਰਨ ਲੈ ਕੇ ਬੈਠਾ ਹੈ। ਭਾਰਤੀ ਡਿਪਲੋਮੈਟ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਾਊਦ ਉਸੇ ਦੇਸ਼ ਵਿੱਚ ਰਹਿ ਰਿਹਾ ਹੈ ਜਿੱਥੇ ਅੱਤਵਾਦੀ ਓਸਾਮਾ ਬਿਨ ਲਾਦੇਨ ਲੁਕਿਆ ਹੋਇਆ ਸੀ ਅਤੇ ਮਾਰਿਆ ਗਿਆ ਸੀ।
ਰਘੂ ਪੁਰੀ ਨੇ ਕਿਹਾ ਕਿ UN ਰਿਪੋਰਟ ਵਿੱਚ ਦਾਊਦ ਇਬਰਾਹੀਮ ਦੀ ਡੀ-ਕੰਪਨੀ ਨੂੰ ਸਿਰਫ਼ ਅਲ-ਕਾਇਦਾ ਨਾਲ ਜੁੜੀ ਇੱਕ ਸੰਸਥਾ ਦੱਸਿਆ ਗਿਆ ਹੈ, ਜਦਕਿ ਇਹ ਛੁਪਾਇਆ ਗਿਆ ਹੈ ਕਿ ਉਹ 1993 ਤੋਂ ਭਾਰਤ 'ਚ ਹੋਏ ਭਿਆਨਕ ਅੱਤਵਾਦੀ ਹਮਲਿਆਂ ਦਾ ਮੁੱਖ ਦੋਸ਼ੀ ਅਤੇ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਹੈ। UN ਦੀ 1267 ਪਾਬੰਦੀ ਕਮੇਟੀ 'ਚ ਵੀ ਉਸ ਦੀ ਪਾਕਿਸਤਾਨੀ ਰਿਹਾਇਸ਼ ਦਾ ਸਪੱਸ਼ਟ ਜ਼ਿਕਰ ਹੈ।
ਇਹ ਵੀ ਪੜ੍ਹੋ- ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ 'ਚੂਨਾ' ! ਹੋ ਸਕਦੀ ਐ 100 ਸਾਲ ਦੀ ਕੈਦ
ਭਾਰਤੀ ਪ੍ਰਤੀਨਿਧ ਨੇ ਕਿਹਾ ਕਿ ਅੱਤਵਾਦ ਦੇ ਸਪਾਂਸਰ ਦੇਸ਼ਾਂ ਲਈ ਮਨੁੱਖੀ ਅਧਿਕਾਰਾਂ ਅਤੇ ਅੱਤਵਾਦ ਵਿਰੋਧੀ ਢਾਂਚੇ ਦੀ ਵਰਤੋਂ ਕਰਕੇ ਆਪਣੇ ਗੁਨਾਹਾਂ ਨੂੰ ਛੁਪਾਉਣਾ ਇੱਕ ਫੈਸ਼ਨ ਬਣ ਗਿਆ ਹੈ। ਮਨੁੱਖੀ ਅਧਿਕਾਰਾਂ ਦੀ ਵਰਤੋਂ ਅੱਤਵਾਦੀਆਂ ਅਤੇ ਕੱਟੜਪੰਥੀ ਸ਼ਕਤੀਆਂ ਦੇ ਬਚਾਅ ਲਈ ਨਹੀਂ ਕੀਤੀ ਜਾ ਸਕਦੀ।
ਇਸ ਤੋਂ ਇਲਾਵਾ ਪਾਕਿਸਤਾਨੀ ਵਫ਼ਦ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਨਕਾਰਦਿਆਂ ਭਾਰਤ ਨੇ ਕਿਹਾ ਕਿ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਇਹ ਸਭ ਸਿਰਫ਼ ਆਪਣੇ ਸਿਆਸੀ ਲਾਹੇ ਲਈ ਕੀਤਾ ਜਾ ਰਿਹਾ ਪ੍ਰਚਾਰ ਹੈ। ਭਾਰਤ ਨੇ ਦੁਹਰਾਇਆ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਟੁੱਟ ਹਿੱਸਾ ਸਨ, ਹਨ ਅਤੇ ਹਮੇਸ਼ਾ ਰਹਿਣਗੇ।
ਇਹ ਵੀ ਪੜ੍ਹੋ- 'ਛੇਤੀ ਸਾਊਦੀ ਅਰਬ ਤੋਂ ਨਿਕਲ ਜਾਓ..!', ਹੂਤੀਆਂ ਦੇ ਹਮਲਿਆਂ ਵਿਚਾਲੇ ਅਮਰੀਕਾ ਨੇ ਜਾਰੀ ਕੀਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
