''ਤਬਾਹ ਹੋ ਜਾਵੇਗਾ ਪੂਰਾ ਯੂਰਪ..!'' ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੇ''ਤੀ Warning

Tuesday, Oct 20, 2026 - 10:58 AM (IST)

''ਤਬਾਹ ਹੋ ਜਾਵੇਗਾ ਪੂਰਾ ਯੂਰਪ..!'' ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੇ''ਤੀ Warning

ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਮਹਿੰਗਾਈ ਤੇ ਮਾੜੇ ਐਜੂਕੇਸ਼ਨ ਸਿਸਟਮ ਖ਼ਿਲਾਫ਼ ਭੜਕੀ ਹਿੰਸਾ ਤੇ ਤਬਾਹੀ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀਅਨ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ। ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਜੇ ਫਰਾਂਸ ਅਤੇ ਯੂਰਪ ਨੇ ਆਪਣੇ ਬਾਰਡਰ ਤੁਰੰਤ ਸੀਲ ਨਾ ਕੀਤੇ ਅਤੇ ਹਿੰਸਾ ਫੈਲਾਉਣ ਵਾਲਿਆਂ ਨੂੰ ਦੇਸ਼ 'ਚੋਂ ਬਾਹਰ ਨਾ ਕੱਢਿਆ, ਤਾਂ ਯੂਰਪੀਅਨ ਮਹਾਂਦੀਪ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।

ਟਰੰਪ ਨੇ ਸਿੱਖਿਆ ਜਾਂ ਸਥਾਨਕ ਨੀਤੀਆਂ ਨੂੰ ਰੱਦ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਤੇ ਦੰਗਿਆਂ ਮੁੱਖ ਕਾਰਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ਹੈ। ਟਰੰਪ ਨੇ ਕਿਹਾ, "ਮੈਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੂੰ ਬਹੁਤ ਪਹਿਲਾਂ ਕਿਹਾ ਸੀ ਕਿ ਆਪਣੇ ਦੇਸ਼ ਦੀਆਂ ਸਰਹੱਦਾਂ ਸੀਲ ਕਰ ਦਿਓ। ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਦੇਸ਼ 'ਚ ਆਉਣ ਦਿੱਤਾ ਜੋ ਇਸ ਦੇਸ਼, ਤੇ ਇੱਥੋਂ ਦੇ ਸੱਭਿਆਚਾਰ ਨੂੰ ਪਸੰਦ ਨਹੀਂ ਕਰਦੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਬਹੁਤ ਛੇਤੀ ਪੈਰਿਸ ਮੁਸਲਿਮ ਸ਼ਹਿਰ ਬਣ ਜਾਵੇਗਾ। ਮੈਕਰੋਂ ਵੱਲੋਂ ਇਸ ਹਿੰਸਾ ਲਈ ਤੇਲ ਦੀਆਂ ਵਧੀਆਂ ਕੀਮਤਾਂ ਅਤੇ ਅਮਰੀਕੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਟਰੰਪ ਨੇ ਕਿਹਾ ਕਿ ਅਸਲ ਸਮੱਸਿਆ ਖੁੱਲੀ ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਹੈ।

ਇਹ ਵੀ ਪੜ੍ਹੋ- 'ਕਿਸੇ ਨੂੰ ਨਹੀਂ ਬਖ਼ਸ਼ਾਂਗੇ..!' ਭੰਨ੍ਹ-ਤੋੜ ਤੇ ਹਿੰਸਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਮੈਕਰੋਂ ਨੇ ਦੇ'ਤੀ Warning

ਟਰੰਪ ਨੇ ਚਿਤਾਵਨੀ ਦਿੱਤੀ ਕਿ ਫਰਾਂਸ, ਇਟਲੀ ਅਤੇ ਹੋਰ ਯੂਰਪੀਅਨ ਦੇਸ਼ਾਂ 'ਚ ਵਧ ਰਹੀ ਹਿੰਸਾ ਦਾ ਇੱਕੋ ਹੱਲ ਹੈ- ਸਰਹੱਦਾਂ ਸੀਲ ਕਰਨਾ ਅਤੇ ਦੰਗਾਕਾਰੀਆਂ ਨੂੰ ਡਿਪੋਰਟ ਕਰਨਾ, ਨਹੀਂ ਤਾਂ ਯੂਰਪ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ, ਇਹ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਵਧਦੇ ਤਣਾਅ ਅਤੇ ਭਖ਼ਦੇ ਮਾਹੌਲ ਵਿਚਾਲੇ Bordeaux ਸ਼ਹਿਰ 'ਚ ਨਾਬਾਲਗਾਂ 'ਤੇ ਕਰਫ਼ਿਊ ਲਗਾ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਹੋਈ ਭਾਰੀ ਲੁੱਟ-ਖੋਹ ਅਤੇ ਹਿੰਸਾ ਤੋਂ ਬਾਅਦ Gironde ਦੀ ਪ੍ਰੀਫੈਕਟ ਸੋਫੀ ਬ੍ਰੋਕਾਸ ਨੇ ਬੋਰਦੋ 'ਚ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਲਈ 26 ਅਕਤੂਬਰ ਤੱਕ ਰਾਤ 10:00 ਵਜੇ ਤੋਂ ਸਵੇਰੇ 7:00 ਵਜੇ ਕਰਫਿਊ ਲਗਾ ਦਿੱਤਾ ਹੈ, ਜਦਕਿ ਪੂਰੇ ਫਰਾਂਸ 'ਚ ਸਰਕਾਰੀ ਇਮਾਰਤਾਂ ਨੂੰ ਅੱਗ ਲਗਾਉਣ, ਦੁਕਾਨਾਂ ਲੁੱਟਣ ਅਤੇ ਪੁਲਸ 'ਤੇ ਹਮਲੇ ਕਰਨ ਦੇ ਦੋਸ਼ ਹੇਠ ਹੁਣ ਤੱਕ 2,400 ਤੋਂ ਵੱਧ ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News