ਇਟਲੀ ''ਚ ਪੰਜਾਬ ਦੀ ਧੀ ਨੇ ਗੱਡੇ ਝੰਡੇ, ਮੈਡੀਕਲ ਪ੍ਰੀਖਿਆ ''ਚ ਅੱਵਲ ਆਉਣ ''ਤੇ ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਸਨਮਾਨ

Friday, Oct 23, 2026 - 06:17 AM (IST)

ਇਟਲੀ ''ਚ ਪੰਜਾਬ ਦੀ ਧੀ ਨੇ ਗੱਡੇ ਝੰਡੇ, ਮੈਡੀਕਲ ਪ੍ਰੀਖਿਆ ''ਚ ਅੱਵਲ ਆਉਣ ''ਤੇ ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਸਨਮਾਨ

ਮਿਲਾਨ, ਇਟਲੀ (ਸਾਬੀ ਚੀਨੀਆ) : ਵਿਦੇਸ਼ਾਂ ਦੀ ਧਰਤੀ ਉੱਤੇ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਖ਼ਬਰਾਂ ਵਿੱਚ ਇੱਕ ਹੋਰ ਸੁਨਹਿਰੀ ਅਧਿਆਏ ਜੁੜ ਗਿਆ ਹੈ। ਇਟਲੀ ਵਿੱਚ ਰਹਿ ਰਹੀ ਪੰਜਾਬਣ ਜੈਸਮੀਨ ਕੌਰ ਨੇ ਆਪਣੀ ਅਥੱਕ ਮਿਹਨਤ ਅਤੇ ਲਗਨ ਸਦਕਾ ਦੇਸ਼ ਅਤੇ ਕੌਮ ਦਾ ਨਾਂਅ ਉੱਚਾ ਕੀਤਾ ਹੈ। ਮੈਡੀਕਲ ਦੀ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਵਲ ਦਰਜੇ ਵਿੱਚ ਪਾਸ ਹੋਣ 'ਤੇ ਇਟਲੀ ਦੇ ਰਾਸ਼ਟਰਪਤੀ ਵੱਲੋਂ ਜੈਸਮੀਨ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਹ ਪ੍ਰਾਪਤੀ ਨਾ ਸਿਰਫ਼ ਜੈਸਮੀਨ ਕੌਰ ਅਤੇ ਉਸ ਦੇ ਪਰਿਵਾਰ ਲਈ, ਸਗੋਂ ਸਮੁੱਚੇ ਪ੍ਰਵਾਸੀ ਭਾਰਤੀ ਭਾਈਚਾਰੇ ਅਤੇ ਖਾਸ ਕਰਕੇ ਭਾਰਤੀ ਭਾਈਚਾਰੇ ਲਈ ਲਈ ਮਾਣ ਵਾਲੀ ਗੱਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਜੈਸਮੀਨ ਦੀ ਵੱਡੀ ਭੈਣ ਨੂੰ ਵੀ ਇਟਲੀ ਦੇ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਗਿਆ ਸੀ।

PunjabKesari

ਵਿਦੇਸ਼ੀ ਮਿੱਟੀ ਵਿੱਚ ਪੜ੍ਹਾਈ ਦੇ ਮੁਸ਼ਕਲ ਪੜਾਅ ਨੂੰ ਪਾਰ ਕਰਦਿਆਂ ਜੈਸਮੀਨ ਕੌਰ ਨੇ ਮੈਡੀਕਲ ਖੇਤਰ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਉਸ ਦੀ ਇਸ ਸਫਲਤਾ ਪਿੱਛੇ ਦਿਨ-ਰਾਤ ਦੀ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਪਰਿਵਾਰਕ ਸਹਿਯੋਗ ਦਾ ਵੱਡਾ ਹੱਥ ਹੈ। ਇਟਲੀ ਦੇ ਰਾਸ਼ਟਰਪਤੀ ਵੱਲੋਂ ਮਿਲਿਆ ਇਹ ਸਨਮਾਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੇਕਰ ਨੌਜਵਾਨਾਂ ਵਿੱਚ ਹੌਸਲਾ ਅਤੇ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ, ਤਾਂ ਉਹ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦੇ ਹਨ।

PunjabKesari

ਦੱਸਣਯੋਗ ਹੈ ਕਿ ਜੈਸਮੀਨ ਕੌਰ ਦਾ ਪਿਛੋਕੜ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੁੰਨੜ ਨਾਲ ਹੈ ਅਤੇ ਉਹ ਆਪਣੇ ਪਿਤਾ ਜਸਵੰਤ ਸਿੰਘ, ਮਾਤਾ ਮਨਜੀਤ ਕੌਰ ਤੇ ਹੋਰ ਪਰਿਵਾਰ ਨਾਲ ਇਟਲੀ ਰਹਿ ਰਹੀ ਹੈ। ਇਸ ਮਾਣਮੱਤੀ ਪ੍ਰਾਪਤੀ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਇਟਲੀ ਅਤੇ ਪੰਜਾਬ ਵਿੱਚ ਵੱਸਦੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਪ੍ਰਵਾਸੀ ਭਾਰਤੀ ਆਗੂਆਂ ਅਤੇ ਸਥਾਨਕ ਭਾਈਚਾਰੇ ਨੇ ਜੈਸਮੀਨ ਕੌਰ ਅਤੇ ਉਸ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਕਾਮਯਾਬੀ 'ਤੇ ਮੁਬਾਰਕਬਾਦ ਦਿੱਤੀ ਹੈ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

PunjabKesari

ਪੰਜਾਬੀ ਪਹਿਰਾਵੇ ਦੀ ਬੱਲੇ ਬੱਲੇ 

ਜਿਸ ਸਮੇਂ ਜੈਸਮੀਨ ਕੌਰ ਦੇਸ਼ ਦੇ ਰਾਸ਼ਟਰਪਤੀ ਤੋਂ ਵੱਡਮੁੱਲਾ ਸਨਮਾਨ ਲੈਣ ਪੁੱਜੀ ਸੀ, ਉਸ ਵਕਤ ਜੈਸਮੀਨ ਕੌਰ ਦੀ ਮਾਤਾ ਮਨਜੀਤ ਕੌਰ ਸੁੰਨੜ ਨੇ ਪੰਜਾਬੀ ਸੂਟ ਪਾ ਕੇ ਆਪਣੀ ਧੀ ਦੀ ਕਾਮਯਾਬੀ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਲ ਹੋ ਕੇ ਪੰਜਾਬੀ ਪਹਿਰਾਵੇ ਦਾ ਮਾਣ ਵਧਾਇਆ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਇੱਕ ਸੁਨੇਹਾ ਵੀ ਦਿੱਤਾ ਕਿ ਇਨਸਾਨ ਜੋ ਮਰਜ਼ੀ ਹਾਸਿਲ ਕਰ ਲਵੇ ਪਰ ਆਪਣੇ ਦੇਸ਼ ਰੀਤੀ ਰਿਵਾਜਾਂ ਤੇ ਪਹਿਰਾਵੇ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਦੱਸਣਯੋਗ ਹੈ ਕਿ ਇਹ ਦੂਜੀ ਵਾਰ ਹੋਇਆ ਹੈ ਜਦੋਂ ਦੇਸ਼ ਦੇ ਰਾਸ਼ਟਰਪਤੀ ਸੇਰਜੋ ਮਤਰੈਲਾ ਨੇ ਮਨਜੀਤ ਕੌਰ ਸੁੰਨੜ ਦੀਆਂ ਦੋਹਾਂ ਧੀਆਂ ਨੂੰ ਸਨਮਾਨਿਤ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News