ਇਸ ਤਰ੍ਹਾਂ ਭਾਰਤੀਆਂ ਨੂੰ ਮਿਲ ਸਕਦੈ ਯੂ.ਏ.ਈ. ਦਾ 'ਆਨ ਅਰਾਇਵਲ' ਵੀਜ਼ਾ

01/23/2018 2:30:29 AM

ਨਵੀਂ ਦਿੱਲੀ— ਸੰਯੁਕਤ ਅਰਬ ਅਮੀਰਾਤ ਭਾਰਤ ਦੇ ਨਾਗਰਿਕਾਂ ਲਈ ਆਨ ਅਰਾਇਵਲ ਵੀਜ਼ਾ ਦੇਣ ਦੀ ਸੁਵਿਧਾ 'ਤੇ ਵਿਚਾਰ ਕਰ ਰਿਹਾ ਹੈ। ਫਿਲਹਾਲ ਉਨ੍ਹਾਂ ਭਾਰਤੀਆਂ ਨੂੰ ਇਹ ਸੁਵਿਧਾ ਮਿਲੇਗੀ ਜੋ ਅਮਰੀਕੀ ਵੀਜ਼ਾ ਜਾਂ ਗ੍ਰੀਨ ਕਾਰਡ ਰੱਖਦੇ ਹਨ। ਯੂ.ਏ.ਈ. ਦੀ ਰਾਜਧਾਨੀ ਦਿੱਲੀ ਸਥਿਤ ਦੂਤਘਰ ਨੇ ਕਿਹਾ ਹੈ, 'ਸਾਡੇ ਇਥੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਸੰਬੰਧੀ ਪਾਬੰਦੀਆਂ 'ਚ ਜ਼ਿਆਦਾ ਨਰਮੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਵੀਜ਼ਾ ਆਨ ਅਰਾਇਵਲ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ।'
ਦੂਤਘਰ ਨੇ ਨਵਾਂ ਮੋਬਾਇਲ ਐਪ ਲਾਂਚ ਕੀਤਾ ਹੈ, ਜੋ ਇਥੇ ਆਉਣ ਵਾਲੇ ਭਾਰਤੀ ਨਾਗਰਿਕਾਂ ਦੇ ਕੰਮ ਆਵੇਗਾ। ਇਨ੍ਹਾਂ ਦੀਆਂ ਜ਼ਰੂਰਤਾਂ ਦੇ ਸ਼ਵਾਲਾਂ ਲਈ ਇਸ ਐਪ 'ਚ ਕਈ ਸੂਚਨਾਵਾਂ ਤੇ ਫਿਚਰਸ ਹਨ। ਯਾਤਰਾ ਸੁਰੱਖਿਅਤ ਤੇ ਬਗੈਰ ਅੱੜਿਕੇ ਦੇ ਹੋਣ ਇਸ ਦੇ ਲਈ ਨਿਰਦੇਸ਼ ਵੀ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤ ਤੋਂ ਪਿਛਲੇ ਸਾਲ 16 ਲੱਖ ਲੋਕ ਯੂ.ਏ.ਈ. ਗਏ। ਇੰਨਾ ਹੀ ਨਹੀਂ ਸਿਰਫ ਦੁਬਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਸਾਲ ਜਨਵਰੀ ਤੋਂ ਸਤੰਬਰ ਵਿਚਾਲੇ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ, ਜੋ ਇਸ ਦੇ ਇਕ ਸਾਲ ਪਹਿਲਾਂ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਸੀ। ਇਸ ਵਾਧੇ ਦਾ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਪਾਸਪੋਰਟ ਹੋਲਡਰਾਂ ਲਈ ਵੀਜ਼ਾਂ ਪਾਬੰਦੀਆਂ ਨੂੰ ਨਰਮ ਕੀਤਾ ਗਿਆ ਹੈ।
ਅਗਲੇ ਮਹੀਨੇ ਪੀ.ਐੱਮ. ਜਾ ਸਕਦੈ ਹਨ ਯੂ.ਏ.ਈ.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਯੂ.ਏ.ਈ. ਦੀ ਯਾਤਰਾ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਇਥੇ 11 ਤੋਂ 13 ਫਰਵਰੀ ਵਿਚਾਲੇ ਹੋਣ ਵਾਲੇ ਗਵਰਨਮੈਂਟ ਸਮਿਟ ਨੂੰ ਸੰਬੋਧਿਤ ਕਰਨਗੇ। ਇਸ ਸਮਿਟ 'ਚ 140 ਦੇਸ਼ਾਂ ਦੇ 4000 ਨੁਮਾਇੰਦੇ ਹਿੱਸਾ ਲੈਣਗੇ। 2015 ਤੋਂ ਬਾਅਦ ਮੋਦੀ ਯੂ.ਏ.ਈ. ਦੀ ਦੂਜੀ ਵਾਰ ਯਾਤਰਾ ਕਰਨਗੇ। ਇਸ ਦੇ ਨਾਲ ਹੀ ਮੋਦੀ ਦੇ ਫਿਲਿਸਤੀਨ ਤੇ ਓਮਾਨ ਜਾਣ ਦੀ ਵੀ ਉਮੀਦ ਹੈ।


Related News