ਦੋ ਸਾਲ ਪਹਿਲਾਂ ਇਸ ਸੀਰੀਜ਼ 'ਚ ਹੋ ਗਈ ਸੀ ਕੋਰੋਨਾ ਵਾਇਰਸ ਦੀ ਭਵਿੱਖਬਾਣੀ!

03/27/2020 2:30:06 AM

ਨਵੀਂ ਦਿੱਲੀ— ਇਨ੍ਹੀ ਦਿਨੀਂ ਦੁਨੀਆ ਭਰ 'ਚ ਲੋਕ ਮਿਲ ਕੇ ਕੋਰੋਨਾ ਵਾਇਰਸ ਨਾਮ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਚੀਨ ਤੋਂ ਸ਼ੁਰੂ ਹੋਇਆ ਇਹ ਜਾਨਲੇਵਾ ਵਾਇਰਸ ਹੁਣ ਪੂਰੀ ਦੁਨੀਆ 'ਚ ਫੈਲ ਚੁੱਕਿਆ ਹੈ ਤੇ ਇਸਦੇ ਚਲਦੇ ਲੱਖਾਂ ਲੋਕ ਬੀਮਾਰ ਹੋ ਚੁੱਕੇ ਹਨ। ਨਾਲ ਹੀ 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਵੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋ ਗਈ ਹੈ। ਇਸ ਹੈਲਥ ਐਮਰਜੈਂਸੀ ਦੇ ਵਿਚ ਟਵਿੱਟਰ 'ਤੇ ਕਈ ਤਰ੍ਹਾਂ ਦੇ ਲੋਕ ਗੱਲਬਾਤ ਕਰਨ 'ਚ ਲੱਗੇ ਹਨ ਕਿ ਅਜਿਹੀਆਂ ਬੀਮਾਰੀਆਂ ਦੇ ਵਾਰੇ 'ਚ ਪਹਿਲਾਂ ਹੀ ਜਨਤਾ ਨੂੰ ਫਿਲਮਾਂ ਤੇ ਸੀਰੀਜ਼ ਦੇ ਜਰੀਏ ਜਾਣੂ ਕੀਤਾ ਗਿਆ ਸੀ।
ਇਸ ਸੀਰੀਜ਼ 'ਚ ਦੱਸਿਆ ਗਿਆ ਸੀ ਕੋਰੋਨਾ ਵਾਇਰਸ ਦੇ ਬਾਰੇ 'ਚ
ਇਨ੍ਹਾਂ ਫਿਲਮਾਂ 'ਚੋਂ ਇਕ ਹੈ 2018 'ਚ ਆਈ ਕੋਰੀਅਨ ਸੀਰੀਜ਼ My Secret Terrius. ਸਤੰਬਰ 2018 'ਚ ਨੇਟਫਿਲਕਸ 'ਤੇ ਆਈ ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਚਰਚਾ ਸ਼ੁਰੂ ਹੋ ਗਈ ਹੈ। ਇਸ ਫਿਲਮ 'ਚ ਕੋਰੀਆ ਦੇ ਅਭਿਨੇਤਾ ਸੋ ਜੀ-ਸਬ ਸੀਕ੍ਰੇਟ ਅਜੇਂਟ ਦੀ ਭੂਮੀਕਾ ਨਿਭਾਈ ਸੀ। ਇਸ ਤੋਂ ਇਲਾਵਾ ਫਿਲਮ 'ਚ ਉਸਦੇ ਨਾਲ ਜੁੰਗ-ਇਨ-ਸੁਨ, ਸੋਨ ਹੋ-ਜੁਨ ਤੇ ਇਮ ਸੇ-ਮੀ ਹਮ ਕਿਰਦਾਰਾਂ 'ਚ ਸੀ।
ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 2018 'ਚ ਇਸ ਸੀਰੀਜ਼ ਦੇ 10ਵੇਂ ਐਪੀਸੋਡ 'ਚ ਦਿਖਾਇਆ ਗਿਆ ਸੀ ਕਿ ਸੀਰੀਜ਼ 'ਚ ਸਾਰੇ ਇਨਸਾਨ ਵਲੋਂ ਬਣਾਏ ਗਏ ਜਾਨਲੇਵਾ ਵਾਇਰਸ ਵਾਰੇ ਜਾਣੂ ਕਰਦਾ ਹੈ। ਇਸ ਤੋਂ ਬਾਅਦ ਇਕ ਡਾਕਟਰ ਦੱਸਦਾ ਹੈ ਕਿ ਕਿਸੇ ਨੇ ਕੋਰੋਨਾ ਵਾਇਰਸ ਨੂੰ ਮੋਰਟਲਿਟੀ ਰੇਟ 90 ਫੀਸਦੀ ਤੱਕ ਦੇ ਲਈ ਬਣਾਇਆ ਹੈ। ਇਸ ਤੋਂ ਬਾਅਦ ਤੁਸੀਂ ਸੀਨ 'ਚ ਦੇਖੋਂਗੇ ਕਿ ਡਾਕਟਰ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਕਿੰਝ ਕੋਲ ਇਸ ਵਾਇਰਸ ਨੂੰ ਇਕ ਜੀਵ-ਵਿਗਿਆਨ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦੇ ਸਨ ਤੇ ਇਸਦੇ ਇਨਕਯੂਬੇਸ਼ਨ ਨੇ 2 ਤੋਂ 14 ਦਿਨ ਲਗਦੇ ਹਨ।
ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਸਿਰਫ 5 ਮਿੰਟ ਦੇ ਅਕਸਪੋਜ਼ਰ ਨਾਲ ਹੀ ਵਾਇਰਸ ਸਿੱਧਾ ਤੁਹਾਡੇ ਫੇਫੜਿਆਂ 'ਤੇ ਅਟੈਕ ਕਰਦਾ ਹੈ। ਖਾਸ ਗੱਲ ਇਹ ਵੀ ਕਿ ਡਾਕਟਰ ਇਹ ਵੀ ਦੱਸਦੇ ਹਨ ਕਿ ਕਿੰਝ ਇਸ ਵਾਇਰਸ ਨਾਲ ਲੜਣ ਦੇ ਲਈ ਤੇ ਇਸ ਨੂੰ ਠੀਕ ਕਰਨ ਦੇ ਲਈ ਅਜੇ ਤਕ ਵੈਕਸੀਨ ਨਹੀਂ ਬਣੀ ਹੈ। ਇਸ ਸਭ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਨੇਟਲਿਕਸ ਸੀਰੀਜ਼ My Secret Terrius 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਵਾਰੇ 'ਚ 2018 'ਚ ਹੀ ਭਵਿੱਖਬਾਣੀ ਕਰ ਲਈ ਗਈ ਸੀ।
ਲੋਕਾਂ 'ਚ ਫੈਲ ਰਿਹਾ ਡਰ
ਇਸ ਬਾਰੇ 'ਚ ਲੋਕ ਟਵੀਟ ਵੀ ਕਰ ਰਹੇ ਹਨ। ਇਸ ਯੂਜ਼ਰ ਨੇ ਲਿਖਿਆ My Secret Terrius ਡਰਾਮਾ ਸੀਰੀਜ਼ ਜੋ 2018 'ਚ ਆਈ ਸੀ, ਉਨ੍ਹਾਂ ਨੇ ਪਹਿਲਾਂ ਹੀ ਡਿਟੇਲ 'ਚ ਕੋਰੋਨਾ ਵਾਇਰਸ ਦੇ ਬਾਰੇ ਦੱਸਿਆ ਸੀ। ਇਸ ਸੋਚ ਕੇ ਮੇਰੇ ਤਾਂ ਰੋਂਗਟੇ ਖੜੇ ਹੋ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨੇ ਬਹੁਤ ਕੁਝ ਕਿਹਾ ਹੈ—

 


Gurdeep Singh

Content Editor

Related News