ਵਾਹਨ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਖੂਨੀ ਰੂਪ, ਦੋ ਔਰਤਾਂ ਦਾ ਕਤਲ

Thursday, Aug 08, 2024 - 05:28 PM (IST)

ਵਾਹਨ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਖੂਨੀ ਰੂਪ, ਦੋ ਔਰਤਾਂ ਦਾ ਕਤਲ

ਭੁਵਨੇਸ਼ਵਰ (ਭਾਸ਼ਾ) - ਭੁਵਨੇਸ਼ਵਰ 'ਚ ਬੁੱਧਵਾਰ ਰਾਤ ਨੂੰ ਇਕ 'ਅਪਾਰਟਮੈਂਟ' 'ਚ ਵਾਹਨ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ 'ਚ ਦੋ ਔਰਤਾਂ ਦਾ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਮੁਤਾਬਕ ਇਹ ਘਟਨਾ ਏਅਰਫੀਲਡ ਥਾਣਾ ਖੇਤਰ ਦੇ ਅਧੀਨ ਕਲਿਆਣੀ ਪਲਾਜ਼ਾ 'ਚ ਵਾਪਰੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਸ਼ਮੀ ਰੰਜਨ ਸੇਠੀ (28) ਅਤੇ ਉਸ ਦੀ ਦੋਸਤ ਜੁਲੂ ਸੇਠੀ (35) ਵਜੋਂ ਹੋਈ ਹੈ। 

ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ

ਭੁਵਨੇਸ਼ਵਰ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਪ੍ਰਤੀਕ ਸਿੰਘ ਦੇ ਅਨੁਸਾਰ ਵਾਹਨ ਦੀ 'ਪਾਰਕਿੰਗ' ਨੂੰ ਲੈ ਕੇ ਹੋਇਆ ਵਿਵਾਦ ਇੰਨਾ ਵੱਧ ਗਿਆ ਕਿ ਦੋਵਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ। ਸਥਾਨਕ ਲੋਕਾਂ ਨੇ ਦੋਵਾਂ ਨੂੰ ਤੁਰੰਤ ਕੈਪੀਟਲ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਦੋ ਜ਼ਖ਼ਮੀਆਂ ਵਿੱਚੋਂ ਇੱਕ ਦੀ ਰਸਤੇ ਵਿੱਚ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਡੀਸੀਪੀ ਨੇ ਕਿਹਾ, “ਅਸੀਂ ਅਪਰਾਧ ਵਿੱਚ ਸ਼ਾਮਲ ਕੁਝ ਲੋਕਾਂ ਦੀ ਪਛਾਣ ਕੀਤੀ ਹੈ। ਸਾਡੀ ਏਅਰਫੀਲਡ ਪੁਲਸ ਟੀਮ ਨੇ ਸ਼ੱਕੀਆਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।'

ਇਹ ਵੀ ਪੜ੍ਹੋ - ਪ੍ਰੇਮੀ ਨਾਲ ਵਿਆਹ ਕਰਨ ਲਈ ਭੈਣ ਕਰ ਰਹੀ ਸੀ ਜ਼ਿੱਦ, ਗੁੱਸੇ 'ਚ ਭਰਾ ਨੇ ਦਿੱਤੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Rahul Singh

Content Editor

Related News