ਜੰਮੂ-ਕਸ਼ਮੀਰ ''ਚ ਦੋ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਜਣਿਆਂ ਦੀ ਮੌਤ

Thursday, Nov 14, 2024 - 06:36 PM (IST)

ਜੰਮੂ-ਕਸ਼ਮੀਰ ''ਚ ਦੋ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਜਣਿਆਂ ਦੀ ਮੌਤ

ਸ਼੍ਰੀਨਗਰ (ਮੀਰ ਆਫਤਾਬ) : ਸ਼੍ਰੀਨਗਰ ਦੇ ਤੇਂਗਪੋਰਾ ਇਲਾਕੇ ਦੇ ਕੋਲ ਵੀਰਵਾਰ ਨੂੰ ਇਕ ਭਿਆਨਕ ਹਾਦਸਾ ਵਾਪਰਿਆ, ਜਿਸ 'ਚ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਹਮਾਦ ਵਾਸੀ ਲਾਲ ਬਾਜ਼ਾਰ ਅਤੇ ਅਜ਼ੀਮ ਵਾਸੀ ਸਨਤ ਨਗਰ ਵਜੋਂ ਹੋਈ ਹੈ। ਜ਼ਖ਼ਮੀ ਦੀ ਪਛਾਣ ਮੁਹੰਮਦ ਈਸਾ ਗਨੀ ਵਾਸੀ ਨੌਸ਼ਹਿਰਾ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।


author

Baljit Singh

Content Editor

Related News