ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ ''ਚੋਂ ਹੋਵੇਗਾ ਅੱਤਵਾਦੀਆਂ ਦਾ ਖ਼ਾਤਮਾ ! CRPF ਨੇ ਸਥਾਪਤ ਕੀਤੇ 43 ਅੱਡੇ

Thursday, Feb 19, 2026 - 03:11 PM (IST)

ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ ''ਚੋਂ ਹੋਵੇਗਾ ਅੱਤਵਾਦੀਆਂ ਦਾ ਖ਼ਾਤਮਾ ! CRPF ਨੇ ਸਥਾਪਤ ਕੀਤੇ 43 ਅੱਡੇ

ਨੈਸ਼ਨਲ ਡੈਸਕ- ਪਹਿਲਗਾਮ ਹਮਲੇ ਤੋਂ ਬਾਅਦ ਸੀ.ਆਰ.ਪੀ.ਐੱਫ. ਨੇ ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ’ਚ 43 ਆਰਜ਼ੀ ਅੱਡੇ ਸਥਾਪਤ ਕੀਤੇ ਹਨ ਤਾਂ ਜੋ ਇਨ੍ਹਾਂ ਖੇਤਰਾਂ ’ਚ ਲੁਕੇ ਹੋਏ ਅੱਤਵਾਦੀਆਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਖਤਮ ਕੀਤਾ ਜਾ ਸਕੇ। ਸੁਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ 6,000 ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਿਤ ਇਹ ਅੱਡੇ ਕੁਝ ਦਿਨਾਂ ਲਈ ਨੀਮ ਸੁਰੱਖਿਆ ਫੋਰਸਾਂ ਨੂੰ ਰੱਖਣ ਅਤੇ ਉਨ੍ਹਾਂ ਥਾਵਾਂ ’ਤੇ ਕਾਰਵਾਈਆਂ ਕਰਨ ਲਈ ਵਰਤੇ ਜਾਂਦੇ ਹਨ ਜਿੱਥੇ ਅੱਤਵਾਦੀ ਲੁਕੇ ਹੋਏ ਹਨ। ਪਿਛਲੇ ਸਾਲ ਜੁਲਾਈ ’ਚ ਪਹਿਲੇ ਆਰਜ਼ੀ ਸੰਚਾਲਨ ਅੱਡੇ ਦੀ ਸਥਾਪਨਾ ਤੋਂ ਬਾਅਦ ਕੁੱਲ 43 ਆਰਜ਼ੀ ਅੱਡੇ ਸਥਾਪਤ ਕੀਤੇ ਗਏ ਹਨ। ਇਨ੍ਹਾਂ ’ਚੋਂ 26 ਕਸ਼ਮੀਰ ਖੇਤਰ ’ਚ ਤੇ ਬਾਕੀ 17 ਜੰਮੂ ਖੇਤਰ ’ਚ ਹਨ।

ਉਨ੍ਹਾਂ ਕਿਹਾ ਕਿ ਹਰੇਕ ਆਰਜ਼ੀ ਅੱਡੇ ’ਤੇ ਕੁਝ ਸਥਾਨਕ ਪੁਲਸ ਕਰਮਚਾਰੀਆਂ ਦੇ ਨਾਲ 16 ਤੋਂ 25 ਫੌਜੀ ਵੀ ਤਾਇਨਾਤ ਹਨ। ਜੰਮੂ-ਕਸ਼ਮੀਰ ਦੇ ਬੈਸਰਨ ’ਚ ਪਿਛਲੇ ਸਾਲ ਅਪ੍ਰੈਲ ’ਚ ਹੋਏ ਅੱਤਵਾਦੀ ਹਮਲੇ ਪਿੱਛੋਂ ਪਹਿਲਗਾਮ-ਤ੍ਰਾਲ-ਹਰਵਾਨ ਖੇਤਰ ’ਚ ਵੱਡੀ ਗਿਣਤੀ ’ਚ ਆਰਜ਼ੀ ਅੱਡੇ ਸਥਾਪਤ ਕੀਤੇ ਗਏ ਹਨ।

ਇਹ ਵੀ ਪੜ੍ਹੋ- UK-US ਦੇ ਤੰਗ ਹੋਏ ਰਾਹ ਤਾਂ ਇਸ ਯੂਰਪੀ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ ! ਠਾਹ-ਠਾਹ ਲੱਗਣਗੇ ਵੀਜ਼ੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News