ਜੰਮੂ-ਕਸ਼ਮੀਰ ''ਚ ਅੱਤਵਾਦੀ ਸਾਜ਼ਿਸ਼ ਨਾਕਾਮ; ਜੰਗਲ ''ਚੋਂ ਗ੍ਰੇਨੇਡ ਲਾਂਚਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ
Wednesday, Feb 11, 2026 - 04:05 AM (IST)
ਕੁਪਵਾੜਾ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿਚ ਸੁਰੱਖਿਆ ਬਲਾਂ ਨੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫ਼ੌਜ ਦੀ 47 ਰਾਸ਼ਟਰੀ ਰਾਈਫਲਜ਼ ਯੂਨਿਟ ਨੇ ਮੰਗਲਵਾਰ ਨੂੰ ਖ਼ੁਫੀਆ ਜਾਣਕਾਰੀ ਦੇ ਆਧਾਰ ’ਤੇ ਕੰਡੀ ਇਲਾਕੇ ਦੇ ਜੰਗਲਾਂ ਵਿਚ ਤਲਾਸ਼ੀ ਮੁਹਿੰਮ ਚਲਾ ਕੇ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ।
ਅਧਿਕਾਰੀਆਂ ਅਨੁਸਾਰ ਤਲਾਸ਼ੀ ਦੌਰਾਨ ਜੰਗਲ ਵਿਚ ਲੁਕੋ ਕੇ ਰੱਖਿਆ ਗਿਆ ਸ਼ੱਕੀ ਅੰਡਰ ਬੈਰਲ ਗ੍ਰੇਨੇਡ ਲਾਂਚਰ , 7.62 ਐੱਮ. ਐੱਮ. ਦੇ 150 ਰੌਂਦ, 12 ਯੂਨਿਟ ਪਲਾਸਟਿਕ ਐਕਸਪਲੋਸਿਵ, 18 ਇਲੈਕਟ੍ਰਿਕ ਡੈਟੋਨੇਟਰ ਅਤੇ ਕਨੈਕਟਰ ਲੱਗੀ ਇਲੈਕਟ੍ਰਿਕ ਵਾਇਰ ਬਰਾਮਦ ਕੀਤੀ ਗਈ।
ਬਰਾਮਦਗੀ ਤੋਂ ਬਾਅਦ ਪੂਰੇ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਦੇ ਜੰਗਲਾਂ ਵਿਚ ਨਿਗਰਾਨੀ ਤੇ ਸਰਚ ਆਪ੍ਰੇਸ਼ਨ ਤੇਜ਼ ਕਰ ਦਿੱਤਾ ਗਿਆ ਹੈ।
