ਜੰਮੂ ਪੁਲਸ ''ਤੇ ਹਮਲਾ ਕਰਕੇ ਫਰਾਰ ਹੋਏ ਪਾਕਿਸਤਾਨੀ ਨਾਗਰਿਕ, 24 ਘੰਟਿਆਂ ਅੰਦਰ ਲੁਧਿਆਣਾ ਤੋਂ ਗ੍ਰਿਫ਼ਤਾਰ

Tuesday, Feb 17, 2026 - 05:52 PM (IST)

ਜੰਮੂ ਪੁਲਸ ''ਤੇ ਹਮਲਾ ਕਰਕੇ ਫਰਾਰ ਹੋਏ ਪਾਕਿਸਤਾਨੀ ਨਾਗਰਿਕ, 24 ਘੰਟਿਆਂ ਅੰਦਰ ਲੁਧਿਆਣਾ ਤੋਂ ਗ੍ਰਿਫ਼ਤਾਰ

ਜੰਮੂ- ਜੰਮੂ ਕਸ਼ਮੀਰ ਦੇ ਆਰ.ਐੱਸ. ਪੁਰਾ ਸੈਕਟਰ 'ਚ ਇਕ ਬਾਲ ਸੁਧਾਰ ਗ੍ਰਹਿ ਤੋਂ ਸੋਮਵਾਰ ਸ਼ਾਮ ਨੂੰ 2 ਪਾਕਿਸਤਾਨੀ ਨਾਗਰਿਕ ਅਤੇ ਇਕ ਸਥਾਨਕ ਗੈਂਗਸਟਰ ਫਰਾਰ ਹੋ ਗਿਆ। ਤਿੰਨ ਬੰਦੀਆਂ ਦੇ ਫਰਾਰ ਹੋਣ ਤੋਂ ਬਾਅਦ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ 6 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਪਾਕਿਸਤਾਨੀ ਨਾਗਰਿਕਾਂ ਨੂੰ 24 ਘੰਟਿਆਂ ਅੰਦਰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਗੈਂਗਸਟਰ ਅਜੇ ਫਰਾਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਰ.ਐੱਸ. ਪੁਰਾ ਦੇ ਡਬਲੇਹਰ ਵਾਸੀ ਕਰਾਜੀਤ ਸਿੰਘ ਉਰਫ਼ ਗੁੱਗਾ ਅਤੇ ਪਾਕਿਸਤਾਨੀ ਨਾਗਰਿਕ ਮੁਹੰਮਦ ਸਨਾ-ਉੱਲ੍ਹਾ ਅਤੇ ਅਹਿਸਾਨ ਅਨਵਰ ਸੋਮਵਾਰ ਸ਼ਾਮ ਕਰੀਬ 5.15 ਵਜੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਕੇ ਬਾਲ ਸੁਧਾਰ ਗ੍ਰਹਿ ਤੋਂ ਫਰਾਰ ਹੋ ਗਏ ਸਨ। ਇਸ ਘਟਨਾ 'ਚ 2 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। 

ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਸੰਬੰਧ 'ਚ ਕਰਤੱਵ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਇਕ ਸਹਾਇਕ ਸਬ ਇੰਸਪੈਕਟਰ ਸਮੇਤ 6 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ। ਅਧਿਕਾਰੀਆਂ ਅਨੁਸਾਰ, ਇਹ ਮੁਅੱਤਲ ਵਿਭਾਗੀ ਜਾਂਚ ਦਾ ਹਿੱਸਾ ਹਨ, ਜਿਸ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਦੌੜਣ ਦੀ ਘਟਨਾ ਕਿਵੇਂ ਹੋਈ, ਸੁਰੱਖਿਆ 'ਚ ਲਾਪਰਵਾਹੀ ਕਿਉਂ ਹੋਈ ਅਤੇ ਕੀ ਕਿਤੇ ਤਾਇਨਾਤ ਕਰਮਚਾਰੀਆਂ ਵਲੋਂ ਡਿਊਟੀ 'ਚ ਲਾਪਰਵਾਹੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਬੰਦੀਆਂ ਦੇ ਫਰਾਰ ਹੋਣ ਦੀ ਘਟਨਾ ਤੋਂ ਬਾਅਦ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਅਤੇ ਇਨ੍ਹਾਂ ਨੇ ਦਰਜਨਾਂ ਸਥਾਨਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਫਰਾਰ ਪਾਕਿਸਤਾਨੀ ਨਾਗਰਿਕਾਂ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉੱਥੇ ਹੀ 'ਖੌਫ਼' ਗਿਰੋਹ ਨਾਲ ਜੁੜੇ ਇਕ ਗੈਂਗਸਟਰ ਦਾ ਸੁਧਾਰ ਗ੍ਰਹਿ ਦੇ ਅੰਦਰ ਗੋਲੀਬਾਰੀ ਕਰਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News