ਵਿਧਾਇਕਾਂ ਦੇ ਨਿੱਜੀ ਸਹਾਇਕਾਂ ਦੀ ਤਨਖਾਹ ਵਧਾਉਣ ''ਤੇ ਵਿਚਾਰ ਕਰ ਰਹੀ J&K ਸਰਕਾਰ : ਉਮਰ ਅਬਦੁੱਲਾ

Tuesday, Feb 10, 2026 - 04:21 PM (IST)

ਵਿਧਾਇਕਾਂ ਦੇ ਨਿੱਜੀ ਸਹਾਇਕਾਂ ਦੀ ਤਨਖਾਹ ਵਧਾਉਣ ''ਤੇ ਵਿਚਾਰ ਕਰ ਰਹੀ J&K ਸਰਕਾਰ : ਉਮਰ ਅਬਦੁੱਲਾ

ਜੰਮੂ- ਜੰਮੂ ਕਸ਼ਮੀਰ ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਇਕਾਂ ਨਾਲ ਤਾਇਨਾਤ ਨਿੱਜੀ ਸਹਾਇਕਾਂ ਦੇ ਮਹੀਨਾਵਾਰ ਤਨਖਾਹ 'ਚ ਵਾਧੇ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਤਾਰਿਕ ਹਮੀਦ ਕਰਰਾ ਦੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਨੇ ਕਿਹਾ,''ਵਿਧਾਇਕਾਂ ਨਾਲ ਤਾਇਨਾਤ ਨਿੱਜੀ ਸਹਾਇਕਾਂ ਦੀ ਮਹੀਨਾਵਾਰ ਤਨਖਾਹ 'ਚ ਵਾਧੇ ਦੇ ਸੰਬੰਧ 'ਚ ਕਾਨੂੰਨ, ਨਿਆਂ ਅਤੇ ਸੰਸਦੀ ਕਾਰਜ ਵਿਭਾਗ ਤੋਂ ਇਕ ਪ੍ਰਸਤਾਵ ਪ੍ਰਾਪਤ ਹੋਇਆ ਹੈ। ਅਬਦੁੱਲਾ ਨੇ ਦੱਸਿਆ ਕਿ ਇਹ ਪ੍ਰਸਤਾਵ ਫਿਲਹਾਲ ਵਿੱਤ ਵਿਭਾਗ 'ਚ ਵਿਚਾਰ ਅਧੀਨ ਹੈ। ਕਰਰਾ ਨੇ ਇਹ ਵੀ ਜਾਣਨਾ ਚਾਹਿਆ ਸੀ ਕਿ ਕੀ ਵਿਧਾਇਕਾਂ ਨਾਲ ਜੁੜੇ ਨਿੱਜੀ ਸਹਾਇਕਾਂ (ਪੀਏ) ਨੇ ਹੋਰ ਸੰਸਦ ਮੈਂਬਰਾਂ ਦੇ ਸਟਾਫ਼ ਦੇ ਸਮਾਨ ਯਾਤਰਾ ਭੱਤਾ (ਟੀਏ) ਅਤੇ ਦੈਨਿਕ ਭੱਤਾ (ਡੀਏ) ਸਮੇਤ ਆਪਣੀ ਮਹੀਨਾਵਾਰ ਤਨਖਾਹ 'ਚ ਵਾਧੇ ਦੀ ਮੰਗ ਕੀਤੀ ਹੈ ਅਤੇ ਇਸ ਮੰਗ 'ਤੇ ਵਿਚਾਰ ਕੀਤੇ ਜਾਣ ਦੀ ਸਮਾਂ-ਹੱਦ ਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News