2 ਟਰੱਕਾਂ ਦੀ ਟੱਕਰ ''ਚ ਮੁੰਬਈ ਤੋਂ ਆ ਰਹੇ 3 ਪ੍ਰਵਾਸੀ ਮਜ਼ਦੂਰ ਮਰੇ

Thursday, May 07, 2020 - 08:56 PM (IST)

2 ਟਰੱਕਾਂ ਦੀ ਟੱਕਰ ''ਚ ਮੁੰਬਈ ਤੋਂ ਆ ਰਹੇ 3 ਪ੍ਰਵਾਸੀ ਮਜ਼ਦੂਰ ਮਰੇ

ਸਾਗਰ — ਸਾਗਰ ਜ਼ਿਲ੍ਹੇ 'ਚ ਸਾਗਰ—ਛਤਰਪੁਰ ਮਾਰਗ 'ਤੇ ਛਾਪਰੀ ਪਿੰਡ ਨੇੜੇ ਵੀਰਵਾਰ ਨੂੰ ਸਵੇਰੇ 2 ਟਰੱਕਾਂ ਦੀ ਆਹਮੋ-ਸਾਹਮਣੇ ਦੀ ਟੱਕਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 24 ਹੋਰ ਲੋਕ ਜ਼ਖਮੀ ਹੋ ਗਏ। ਮਿਨੀ ਟਰੱਕ ਮਹਾਰਾਸ਼ਟਰ ਗੇ ਭਿਵੰਡੀ ਤੋਂ ਪ੍ਰਵਾਸੀਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਜਾ ਰਿਹਾ ਸੀ ਜਦਕਿ ਦੂਜਾ ਟਰੱਕ ਮਾਲ ਭਰ ਕੇ ਉੱਤਰ ਪ੍ਰਦੇਸ਼ ਤੋਂ ਆ ਰਿਹਾ ਸੀ। ਮਿਨੀ ਟਰੱਕ 'ਚ ਸਵਾਰ ਪ੍ਰਵਾਸੀ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਤੇ ਅੰਬੇਦਕਰ ਨਗਰ ਦੇ ਰਹਿਣ ਵਾਲੇ ਹਨ। ਟੱਕਰ 'ਚ 2 ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।


author

Gurdeep Singh

Content Editor

Related News