ਤੇਜ਼ ਰਫ਼ਤਾਰ ਕੂੜੇ ਵਾਲੇ ਟਰੱਕ ਦੀ ਲਪੇਟ ''ਚ ਆਈਆਂ ਦੋ ਭੈਣਾਂ, ਹੋਈ ਦਰਦਨਾਕ ਮੌਤ

Saturday, Jan 04, 2025 - 05:55 PM (IST)

ਤੇਜ਼ ਰਫ਼ਤਾਰ ਕੂੜੇ ਵਾਲੇ ਟਰੱਕ ਦੀ ਲਪੇਟ ''ਚ ਆਈਆਂ ਦੋ ਭੈਣਾਂ, ਹੋਈ ਦਰਦਨਾਕ ਮੌਤ

ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਬ੍ਰੁਹਤ ਬੇਂਗਲੁਰੂ ਮਿਉਂਸਪਲ ਕਾਰਪੋਰੇਸ਼ਨ (ਬੀਬੀਐਮਪੀ) ਦੇ ਇੱਕ ਤੇਜ਼ ਰਫ਼ਤਾਰ ਟਰੱਕ ਵਲੋਂ ਕਥਿਤ ਤੌਰ 'ਤੇ ਦੋ ਔਰਤਾਂ ਨੂੰ ਕੁਚਲ ਦੇਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈਆਂ ਦੋਵੇਂ ਔਰਤਾਂ ਭੈਣਾਂ ਸਨ ਅਤੇ ਉਹਨਾਂ ਦੀ ਉਮਰ 30 ਅਤੇ 36 ਦੇ ਕਰੀਬ ਸੀ। 

ਇਹ ਵੀ ਪੜ੍ਹੋ - ਪਾਣੀ ਦੇ ਸਾਰੇ ਬਿੱਲ ਹੋਣਗੇ ਮੁਆਫ਼! ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਐਲਾਨ

ਪੁਲਸ ਅਨੁਸਾਰ ਅੱਜ ਸਵੇਰੇ ਕਰੀਬ 11.20 ਵਜੇ ਬੀਬੀਐਮਪੀ ਦੇ ਕੂੜੇ ਵਾਲੇ ਟਰੱਕ ਨੇ ਦੋਪਹੀਆ ਵਾਹਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਔਰਤਾਂ ਸੜਕ ’ਤੇ ਡਿੱਗ ਪਈਆਂ। ਟਰੱਕ ਦੇ ਪਹੀਆਂ ਹੇਠ ਆਉਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਬੀਐਮਪੀ ਟਰੱਕ ਦੇ ਦੋਸ਼ੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 106 (1) (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਅਤੇ ਧਾਰਾ 281 (ਜਨਤਕ ਸੜਕ 'ਤੇ ਬੇਰਹਿਮੀ ਨਾਲ ਗੱਡੀ ਚਲਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News