ਹੋਸਟਲ ''ਚ ਵਾਪਰੀ ਵੱਡੀ ਘਟਨਾ: ਗੈਸ ਤੇ ਧੂੰਏਂ ਦੀ ਲਪੇਟ ''ਚ ਆਈਆਂ 15 ਵਿਦਿਆਰਥਣਾਂ, ਪਈਆਂ ਭਾਜੜਾਂ
Tuesday, Dec 09, 2025 - 08:18 AM (IST)
ਉਜੈਨ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਮਹਿਦਪੁਰ ਕਸਬੇ ਦੇ ਇੱਕ ਹੋਸਟਲ ਵਿੱਚ ਐਤਵਾਰ ਰਾਤ ਨੂੰ ਅਣਜਾਣ ਗੈਸ ਅਤੇ ਧੂੰਏਂ ਕਾਰਨ ਸਾਹ ਲੈਣ ਵਿਚ ਪਰੇਸ਼ਾਨੀ ਹੋਣ ਕਾਰਨ ਪੰਦਰਾਂ ਵਿਦਿਆਰਥਣਾਂ ਬੀਮਾਰ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਸੋਮਵਾਰ ਨੂੰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਪੰਜ ਵਿਦਿਆਰਥਣਾਂ ਨੇ ਦੁਬਾਰਾ ਗੈਸ ਕਾਰਨ ਬੇਚੈਨੀ ਮਹਿਸੂਸ ਹੋਣ ਦੀ ਰਿਪੋਰਟ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਜੈਨ ਦੇ ਚਰਕ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ - ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਲੱਗੇਗਾ ਵੱਡਾ ਝਟਕਾ
ਇਸ ਦੌਰਾਨ ਹਾਲਤ ਜ਼ਿਆਦਾ ਖ਼ਰਾਬ ਹੋਣ 'ਤੇ ਉਨ੍ਹਾਂ ਵਿੱਚੋਂ ਦੋ ਵਿਦਿਆਰਥਣਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਹਸਪਤਾਲ ਦੇ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਕਿ ਸਾਰਿਆਂ ਦੀ ਹਾਲਤ ਸਥਿਰ ਹੈ। ਉਜੈਨ ਦੇ ਕੁਲੈਕਟਰ ਰੋਸ਼ਨ ਕੁਮਾਰ ਸਿੰਘ ਨੇ ਕਿਹਾ, "ਵਿਦਿਆਰਥੀਆਂ ਦੇ ਸਾਰੇ ਸਿਹਤ ਮਾਪਦੰਡਾਂ ਦੀ ਜਾਂਚ ਕੀਤੀ ਗਈ ਹੈ। ਸਾਰਿਆਂ ਦੀ ਹਾਲਤ ਆਮ ਹਨ। ਧੂੰਏਂ ਕਾਰਨ ਉਹ ਡਰ ਗਏ। ਇਸ ਵਿੱਚ ਕੋਈ ਗੰਭੀਰ ਗੱਲ ਨਹੀਂ ਹੈ।" ਉਨ੍ਹਾਂ ਕਿਹਾ ਕਿ ਅਧਿਕਾਰੀ ਧੂੰਏਂ ਦੇ ਸਰੋਤ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਪਤਾ ਲੱਗੇਗਾ ਕਿ ਇਹ ਕਿਸੇ ਵਾਹਨ ਤੋਂ ਸੀ ਜਾਂ ਕਿਸੇ ਹੋਰ ਚੀਜ਼ ਤੋਂ।
ਪੜ੍ਹੋ ਇਹ ਵੀ - ਨਵੇਂ ਸਾਲ ਤੋਂ ਪਹਿਲਾਂ ਦਿਖਾਈ ਦੇਣ ਇਹ ਸੰਕੇਤ ਤਾਂ ਸਮਝੋ ਸ਼ੁੱਭ ਤੇ ਚੰਗੀ ਕਿਸਮਤ ਵਾਲਾ ਹੋਵੇਗਾ ਸਾਲ 2026!
