ਰੂਹ ਕੰਬਾਊ ਹਾਦਸਾ ! ਸਕੂਲ ਵੈਨ ਦੀ ਟੱਕਰ ਨਾਲ ਦੋ ਸਾਲਾ ਬੱਚੀ ਦੀ ਦਰਦਨਾਕ ਮੌਤ
Friday, Dec 12, 2025 - 04:13 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਲੀਆ 'ਚ ਸ਼ੁੱਕਰਵਾਰ ਸਵੇਰੇ ਇੱਕ ਸਕੂਲ ਵੈਨ ਦੀ ਟੱਕਰ ਨਾਲ ਦੋ ਸਾਲਾ ਬੱਚੀ ਦੀ ਮੌਤ ਹੋ ਗਈ । ਮ੍ਰਿਤਕਾ ਦੀ ਪਛਾਣ ਬੁਧੀਆ ਪਾਸਵਾਨ ਵਜੋਂ ਹੋਈ ਹੈ। ਪੁਲਸ ਅਨੁਸਾਰ ਨਾਰਾਇਣਗੜ੍ਹ ਪਿੰਡ ਨੇੜੇ ਇੱਕ ਨਿੱਜੀ ਸਕੂਲ ਨਾਲ ਸਬੰਧਤ ਚਾਰ ਪਹੀਆ ਵਾਹਨ ਨੇ ਬੱਚੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਰੇਵਤੀ ਪੁਲਸ ਸਟੇਸ਼ਨ ਦੇ ਇੰਚਾਰਜ ਰਾਜੇਸ਼ ਬਹਾਦਰ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ, ਗੱਡੀ ਨੂੰ ਜ਼ਬਤ ਕਰ ਲਿਆ ਤੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਸਿੰਘ ਨੇ ਕਿਹਾ ਕਿ ਬੱਚੀ ਦੇ ਪਿਤਾ ਆਲ੍ਹਾ ਪਾਸਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਡਰਾਈਵਰ ਰਾਜੇਸ਼ ਯਾਦਵ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
