ਉਤਰਾਖੰਡ ''ਚ ਜ਼ਮੀਨੀ ਵਿਵਾਦ ਕਾਰਨ 2 ਸਿੱਖ ਭਰਾਵਾਂ ਦਾ ਗੋਲੀ ਮਾਰ ਕੀਤਾ ਕਤਲ

2021-06-18T12:37:28.177

ਨੈਨੀਤਾਲ- ਉਤਰਾਖੰਡ ਦੇ ਊਧਮਸਿੰਘ ਨਗਰ ਜ਼ਿਲ੍ਹੇ ਦੇ ਕਿਚਛਾ ਰੋਡ 'ਤੇ ਸਥਿਤ ਮਾਲਸੀ ਪ੍ਰੀਤਨਗਰ ਪਿੰਡ 'ਚ ਮੰਗਲਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇੱਥੇ 2 ਸਿੱਖ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਕਾਤਲਾਂ ਨੂੰ ਫੜਨ 'ਚ ਜੁਟ ਗਈ ਹੈ। ਰੁਦਰਪੁਰ ਦੇ ਪੁਲਸ ਖੇਤਰ ਅਧਿਕਾਰੀ (ਸੀ.ਓ.) ਅਮਿਤ ਕੁਮਾਰ ਨੇ ਦੱਸਿਆ ਕਿ ਘਟਨਾ ਮੰਗਲਵਾਰ ਦੁਪਹਿਰ 3 ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤਨਗਰ 'ਚ ਪਿੰਡ ਮਾਲਸੀ ਵਾਸੀ 2 ਸਿੱਖ ਭਰਾਵਾਂ ਗੁਰਪ੍ਰੀਤਮ ਅਤੇ ਗੁਰਤੇਜ ਦੀ ਜ਼ਮੀਨ ਹੈ। ਦੋਹਾਂ ਦਾ ਆਪਣੇ ਗੁਆਂਢੀ ਰਾਕੇਸ਼ ਮਿਸ਼ਰਾ ਉਰਫ਼ ਪੱਪੂ ਮਿਸ਼ਰਾ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਆਪਣੇ ਖੇਤ 'ਚ ਕੰਮ ਕਰ ਰਹੇ ਸਨ। ਇਸ ਦੌਰਾਨ ਕੁਝ ਲੋਕ ਮੌਕੇ 'ਤੇ ਆਏ ਅਤੇ ਦੋਹਾਂ ਭਰਾਵਾਂ ਨੂੰ ਗੋਲੀ ਮਾਰ ਦਿੱਤੀ। ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ 'ਚ ਭੱਜ-ਦੌੜ ਪੈ ਗਈ। ਕਾਤਲ ਮੌਕੇ 'ਤੇ ਫਰਾਰ ਹੋ ਗਏ। ਸ਼੍ਰੀ ਕੁਮਾਰ ਨੇ ਦੱਸਿਆ ਕਿ ਕਤਲ ਦਾ ਦੋਸ਼ ਪੱਪੂ ਮਿਸ਼ਰਾ 'ਤੇ ਹੈ। ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਸੁਪਰਡੈਂਟ ਡੀ.ਐੱਸ. ਕੁੰਵਰ, ਪੁਲਸ ਸੁਪਰਡੈਂਟ ਮਮਤਾ ਬੋਹਰਾ ਦਲ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਕਾਤਲਾਂ ਨੂੰ ਫੜਨ ਲਈ ਪੁਲਸ ਦੀ 5 ਟੀਮਾਂ ਗਠਿਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਬਹੁਤ ਜਲਦ ਫੜ ਲਿਆ ਜਾਵੇਗਾ।


DIsha

Content Editor DIsha