ਪੈਸਿਆਂ ਦੇ ਵਿਵਾਦ ''ਚ ਸਾਬਕਾ ਕੌਂਸਲਰ ਨੇ ਕਰ''ਤੀ ਫਾਇਰਿੰਗ, 2 ਲੋਕਾਂ ਦੀ ਹੋਈ ਮੌਤ, ਇਕ ਗੰਭੀਰ ਜ਼ਖ਼ਮੀ
03/20/2023 5:04:20 AM

ਕੋਲਹਾਪੁਰ (ਵਾਰਤਾ): ਮਹਾਰਾਸ਼ਟਰ ਵਿਚ ਸਤਾਰਾ ਜ਼ਿਲ੍ਹੇ ਦੀ ਪਾਟਨ ਤਹਿਸੀਲ ਦੇ ਮੋਰਨਾ ਪਿੰਡ ਵਿਚ ਠਾਣੇ ਨਗਰ ਨਿਗਮ ਦੇ ਇਕ ਸਾਬਕਾ ਕੌਂਸਲਰ ਵੱਲੋਂ ਪੈਸੇ ਦੇ ਵਿਵਾਦ ਵਿਚ ਐਤਵਾਰ ਦੇਰ ਰਾਤ ਗੋਲ਼ੀ ਚਲਾਉਣ ਨਾਲ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਨੂੰ ਫ਼ਿਰ ਮਿਲੀ ਧਮਕੀ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ
ਪੁਲਸ ਟੀਮ ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਤੁਰੰਤ ਮੌਕੇ 'ਤੇ ਪਹੁੰਚੀ ਤੇ ਜ਼ਖ਼ਮੀ ਵਿਅਕਤੀ ਨੂੰ ਸਤਾਰਾ ਜ਼ਿਲ੍ਹੇ ਦੇ ਕਰਾਡ ਤਹਿਸੀਲ ਸ਼ਹਿਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਤੇ ਠਾਣੇ ਦੇ ਸਾਬਕਾ ਕੌਂਸਲਰ ਮਦਨ ਕਦਮ ਨੂੰ ਹਿਰਾਤ ਵਿਚ ਲੈ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਤੇ ਜ਼ਖ਼ਮੀਆਂ ਵਿਅਕਤੀ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ। ਪੁਲਸ ਮੁਤਾਬਕ ਪਵਨਚੱਕੀ ਦੇ ਸੌਦੇ ਨੂੰ ਲੈ ਕੇ ਮੁਲਜ਼ਮ ਕਦਮ ਤੇ ਮ੍ਰਿਤਕਾਂ ਵਿਚਾਲੇ ਵਿਵਾਦ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।