ਮੁੱਠਭੇੜ ਦੌਰਾਨ ਸੁਰੱਖਿਆ ਫੋਰਸ ਨੇ 2 ਨਕਸਲੀ ਕੀਤੇ ਢੇਰ
Sunday, Apr 21, 2019 - 12:28 PM (IST)

ਰਾਏਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ 'ਚ ਅੱਜ ਭਾਵ ਐਤਵਾਰ ਨੂੰ ਨਕਸਲੀਆਂ ਅਤੇ ਸੁਰੱਖਿਆ ਫੋਰਸ ਵਿਚਾਲੇ ਮੁੱਠਭੇੜ ਹੋਈ। ਇਸ ਮੁੱਠਭੇੜ 'ਚ 2 ਨਕਸਲੀ ਮਾਰੇ ਗਏ। ਡੀ. ਆਈ. ਜੀ. ਸੁੰਦਰਰਾਜ ਪੀ. ਨੇ ਦੱਸਿਆ ਹੈ ਕਿ ਖੁਫੀਆ ਜਾਣਕਾਰੀ ਮੁਤਾਬਕ ਤੇਲੰਗਾਨਾ ਦੀ ਵਿਸ਼ੇਸ਼ ਨਕਸਲ ਵਿਰੋਧੀ ਗ੍ਰੇਹਾਊਂਡ ਇਕਾਈ, ਛੱਤੀਸਗੜ੍ਹ ਸੁਰੱਖਿਆ ਫੋਰਸ ਤੇ ਵਿਸ਼ੇਸ ਕਾਰਜ ਬਲ (ਐੱਸ. ਟੀ. ਐੱਫ.) ਅਤੇ ਜ਼ਿਲਾ ਬਲ ਨੇ ਅੰਤਰਰਾਜੀ ਸੂਬਾ ਸਰਹੱਦ ਦੇ ਕੋਲ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਪਾਮੇਦ ਦੇ ਕੋਲ ਜੰਗਲਾਂ 'ਚ ਸਵੇਰੇ ਲਗਭਗ 8 ਵਜੇ ਮੁੱਠਭੇੜ ਹੋਈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸੁਰੱਖਿਆ ਫੋਰਸ ਪਾਮੇਦ 'ਚ ਜੰਗਲਾਂ ਦੀ ਘੇਰਾਬੰਦੀ ਕਰ ਰਹੇ ਸੀ ਤਾਂ ਮੁੱਠਭੇੜ ਸ਼ੁਰੂ ਹੋਈ।
ਇਸ ਤੋਂ ਇਲਾਵਾ ਇੱਕ ਅਧਿਕਾਰੀ ਨੇ ਦੱਸਿਆ, ''ਮੁੱਠਭੇੜ ਖਤਮ ਹੋਣ ਤੋਂ ਬਾਅਦ ਮੌਕੇ 'ਤੇ 2 ਨਕਸਲੀਆਂ ਦੀਆਂ ਮ੍ਰਿਤਕ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।'' ਇਸ ਦੇ ਨਾਲ ਕੁਝ ਹਥਿਆਰ ਵੀ ਮੌਕੇ 'ਤੇ ਬਰਾਮਦ ਕੀਤੇ ਗਏ ਹਨ। ਇਲਾਕੇ 'ਚ ਤਲਾਸ਼ ਮੁਹਿੰਮ ਜਾਰੀ ਹੈ।