ਹੁਬਲੀ ਗੈਸ ਸਿਲੰਡਰ ਧਮਾਕਾ ਮਾਮਲੇ ''ਚ ਦੋ ਹੋਰ ਸ਼ਰਧਾਲੂਆਂ ਦੀ ਮੌਤ
Friday, Dec 27, 2024 - 09:27 PM (IST)
ਹੁਬਲੀ— ਇਸ ਹਫਤੇ ਦੇ ਸ਼ੁਰੂ 'ਚ ਹੁਬਲੀ ਜ਼ਿਲੇ 'ਚ ਗੈਸ ਸਿਲੰਡਰ ਦੇ ਧਮਾਕੇ 'ਚ ਝੁਲਸ ਦੋ ਹੋਰ ਸ਼ਰਧਾਲੂਆਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ। ਸੋਮਵਾਰ ਨੂੰ ਹੁਬਲੀ ਦੇ ਸਾਈਨਗਰ ਦੇ ਅਛਵਾਨਾ ਕਾਲੋਨੀ ਵਿੱਚ ਇੱਕ ਕਮਰੇ ਵਿੱਚ ਇੱਕ ਐਲ.ਪੀ.ਜੀ. ਸਿਲੰਡਰ ਨੂੰ ਅੱਗ ਲੱਗਣ ਨਾਲ ਭਗਵਾਨ ਅਯੱਪਾ ਦੇ 9 ਸ਼ਰਧਾਲੂ ਬੁਰੀ ਤਰ੍ਹਾਂ ਸੜ ਗਏ।
ਪੁਲਸ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਦੋ ਦੀ ਵੀਰਵਾਰ ਸਵੇਰੇ ਮੌਤ ਹੋ ਗਈ, ਜਿਸ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, ''ਅੱਜ (ਸ਼ੁੱਕਰਵਾਰ) ਦੋ ਹੋਰ ਜ਼ਖਮੀਆਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਇਕ ਦੀ ਸਵੇਰੇ ਮੌਤ ਹੋ ਗਈ ਜਦਕਿ ਦੂਜੇ ਦੀ ਸ਼ਾਮ ਨੂੰ ਮੌਤ ਹੋ ਗਈ। ਹਸਪਤਾਲ ਵਿੱਚ ਇਲਾਜ ਅਧੀਨ ਬਾਕੀ ਪੰਜ ਸ਼ਰਧਾਲੂਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।