ਜੰਮੂ ਕਸ਼ਮੀਰ : ਬਾਰੂਦੀ ਸੁਰੰਗ ''ਚ ਧਮਾਕਾ, ਫ਼ੌਜ ਦਾ ਜਵਾਨ ਸ਼ਹੀਦ
Tuesday, Dec 16, 2025 - 10:09 AM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਬਾਰੂਦੀ ਸੁਰੰਗ 'ਚ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਅਨੁਸਾਰ,'ਜੰਮੂ ਕਸ਼ਮੀਰ ਲਾਈਟ ਇੰਫੈਂਟਰੀ' ਦੇ ਹੌਲਦਾਰ ਜੁਬੈਰ ਅਹਿਮਦ ਸੋਮਵਾਰ ਨੂੰ ਸਰਹੱਦੀ ਜ਼ਿਲ੍ਹੇ ਦੇ ਨੇਤ੍ਰਗਾਮ ਖੇਤਰ ਸਥਿਤ ਪੁਤਾਹਾ ਖਾਨ ਗਲੀ 'ਚ ਬਾਰੂਦੀ ਸੁਰੰਗ 'ਚ ਧਮਾਕੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਵਾਨ ਨੂੰ ਦੁਰਗਮੁੱਲਾ ਸਥਿਤ ਫ਼ੌਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
