ਕੈਂਚੀ ਧਾਮ ਜਾ ਰਹੇ ਸ਼ਰਧਾਲੂਆਂ ਦੀ ਕਾਰ ਖੱਡ ''ਚ ਡਿੱਗੀ, 3 ਔਰਤਾਂ ਦੀ ਮੌਤ
Thursday, Dec 18, 2025 - 03:32 PM (IST)
ਨੈਨੀਤਾਲ- ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ 'ਚ ਅਲਮੋੜਾ ਮਾਰਗ 'ਤੇ ਵੀਰਵਾਰ ਨੂੰ ਇਕ ਸੜਕ ਹਾਦਸੇ 'ਚ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦੋਂਕਿ ਛੇ ਹੋਰ ਜ਼ਖਮੀ ਹੋ ਗਏ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਵਸਨੀਕ ਸਨ ਅਤੇ ਕੈਂਚੀ ਧਾਮ ਦੇ ਦਰਸ਼ਨਾਂ ਲਈ ਜਾ ਰਹੇ ਸਨ। ਇਸੇ ਦੌਰਾਨ ਭਵਾਲੀ ਤੋਂ ਅੱਗੇ ਉਨ੍ਹਾਂ ਦੀ ਸਕਾਰਪੀਓ ਕਾਰ ਕ੍ਰੈਸ਼ ਬੈਰੀਅਰ ਤੋੜ ਕੇ ਖੱਡ 'ਚ ਜਾ ਡਿੱਗੀ।
ਰਾਜ ਆਫ਼ਤ ਰਿਸਪਾਂਸ ਬਲ (SDRF) ਦੇ ਕਮਾਂਡੈਂਟ ਅਰਪਣ ਯਦੂਵੰਸ਼ੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਸਵੇਰੇ ਲਗਭਗ 09:46 ਵਜੇ ਮਿਲੀ। SDRF ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ 6 ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਅਤੇ ਤਿੰਨ ਮ੍ਰਿਤਕਾਂ ਦੇਹਾਂ ਨੂੰ ਸਥਾਨਕ ਪੁਲਸ ਦੇ ਹਵਾਲੇ ਕੀਤਾ। ਮ੍ਰਿਤਕਾਂ ਦੀ ਪਛਾਣ ਗੰਗਾ ਦੇਵੀ (56), ਬ੍ਰਿਜੇਸ਼ ਕੁਮਾਰੀ (26) ਅਤੇ ਨੈਂਸੀ ਗੰਗਵਾਰ (24) ਵਜੋਂ ਹੋਈ ਹੈ। ਜ਼ਖਮੀਆਂ 'ਚ ਸੱਤ ਸਾਲਾ ਰਿਸ਼ੀ ਪਟੇਲ ਵੀ ਸ਼ਾਮਲ ਹਨ।
