ਕੋਰੋਨਾ ਖ਼ਿਲਾਫ਼ ਲੜਨ ਲਈ ਵੈਕਸੀਨ ਤੋਂ ਵੱਡਾ ਹਥਿਆਰ ਹੈ ‘ਡਬਲ ਮਾਸਕ’
Saturday, Apr 17, 2021 - 11:14 AM (IST)
ਨੈਸ਼ਨਲ ਡੈਸਕ– ਮੌਜੂਦਾ ਸਮੇਂ ’ਚ ਕੋਵਿਡ ਤੋਂ ਬਚਣ ਲਈ ਸਭ ਤੋਂ ਵੱਡਾ ਹਥਿਆਰ ਮਾਸਕ ਹੀ ਹੈ। ਇਥੋਂ ਤੱਕ ਕਿ ਮਾਸਕ ਦੀ ਅਹਿਮੀਅਤ ਕੋਵਿਡ ਰੋਕੂ ਵੈਕਸੀਨ ਤੋਂ ਵੀ ਜ਼ਿਆਦਾ ਹੈ, ਇਹੀ ਕਾਰਨ ਹੈ ਕਿ ਮੈਡੀਕਲ ਮਾਹਰ ਵੈਕਸੀਨੇਸ਼ਨ ਤੋਂ ਬਾਅਦ ਵੀ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਨ। ਇਸ ਦਾ ਇਕ ਕਾਰਨ ਇਕ ਹੋਰ ਵੀ ਹੈ ਕਿ ਦੁਨੀਆ ਭਰ ’ਚ ਕੀਤੇ ਜਾ ਰਹੇ ਵੈਕਸੀਨ ’ਤੇ ਅਧਿਐਨ ਤੋਂ ਇਹ ਗੱਲ ਉਜਾਗਰ ਹੋ ਗਈ ਹੈ ਕਿ ਟੀਕਾ ਲਗਾਉਣ ਤੋਂ ਬਾਅਦ ਵੀ ਲੋਕਾਂ ਨੂੰ ਕੋਰੋਨਾ ਹੋ ਸਕਦਾ ਹੈ। ਮਾਸਕ ਲਗਾਉਣ ’ਤੇ ਵੀ ਕਈ ਤਰ੍ਹਾਂ ਦੀਆਂ ਖੋਜ ਸਾਹਮਣੇ ਆਈਆਂ ਹਨ। ਭਾਰਤ ’ਚ ਕੋਰੋਨਾ ਤੋਂ ਬਚਣ ਲਈ ਡਾਕਟਰਾਂ ਨੇ ਹੁਣ ਜ਼ਿਆਦਾ ਭੀੜ ਵਾਲੇ ਇਲਾਕਿਆਂ ’ਚ ਡਬਲ ਮਾਸਕ ਪਹਿਨਣ ਦੀ ਵਕਾਲਤ ਕੀਤੀ ਹੈ। ਖੋਜ ’ਚ ਕਿਹਾ ਗਿਆ ਹੈ ਕਿ ਤਾਂਬੇ ਤੋਂ ਬਣੇ ਮਾਸਕ ਦੇ ਦੋ ਫਾਇਦੇ ਹੁੰਦੇ ਹਨ। ਇਕ ਤਾਂ ਇਹ ਇਨਫੈਕਟਿਡ ਕਰਨ ਵਾਲੇ ਕੀਟਾਣੂਆਂ ਨਾਲ ਬਿਹਤਰ ਢੰਗ ਨਾਲ ਲੜਦਾ ਹੈ, ਦੂਜਾ ਫਾਇਦਾ ਇਹ ਹੈ ਕਿ ਇਸ ਨੂੰ ਰਿਸਾਈਕਲ ਕੀਤਾ ਜਾ ਸਕਿਆ ਹੈ ਅਤੇ ਇਸ ਨਾਲ ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ– ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ, ਦੇਸ਼ ’ਚ 24 ਘੰਟਿਆਂ ਅੰਦਰ 2.34 ਲੱਖ ਨਵੇਂ ਕੇਸ
ਕੱਪੜੇ ਤੋਂ ਬਣੇ ਪਹਿਨੋ ਦੋ ਮਾਸਕ
ਮੈਕਸ ਦੇ ਇੰਟਰਨਲ ਮੈਡੀਸਨ ਦੇ ਡਾਕਟਰ ਰੋਮੇਲ ਟਿੰਕੂ ਦਾ ਕਹਿਣਾ ਹੈ ਕਿ ਡਬਲ ਮਾਸਕ ਸਿੰਗਲ ਤੋਂ ਜ਼ਿਆਦਾ ਪਾਵਰਫੁੱਲ ਹੁੰਦਾ ਹੈ। ਬਾਜ਼ਾਰ ਹੋਵੇ, ਸਟੇਸ਼ਨ ਹੋਵੇ, ਮਾਲ ਹੋਵੇ ਜਾਂ ਹਸਪਤਾਲ ਵਰਗੇ ਖੇਤਰਾਂ ’ਚ ਬਹੁਤ ਜ਼ਿਆਦਾ ਲੋਕਾਂ ਦੀ ਭੀੜ ਹੁੰਦੀ ਹੈ। ਅਜਿਹੇ ਖੇਤਰਾਂ ’ਚ ਇਨਫੈਕਸ਼ਨ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ। ਡਾਕਟਰ ਟਿੰਕੂ ਕਹਿੰਦੇ ਹਨ ਕਿ ਅਜਿਹੀ ਭੀੜ ਵਾਲੀ ਥਾਂ ’ਤੇ ਡਬਲ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹ ਕਹਿੰਦੇ ਹਨ ਕਿ ਆਮ ਲੋਕ ਕੱਪੜੇ ਤੋਂ ਬਣੇ ਮਾਸਕ ਦੀ ਵਰਤੋਂ ਕਦੇ ਹਨ ਜੋ ਇਨਫੈਕਸ਼ਨ ਤੋਂ ਸਿਰਫ 50 ਫੀਸਦੀ ਹੀ ਸੁਰੱਖਿਆ ਕਰਦੇ ਹਨ ਕਿਉਂਕਿ ਇਹ ਨਾ ਤਾਂ ਥ੍ਰੀ ਲੇਅਰ ਹੁੰਦਾ ਹੈ ਅਤੇ ਨਾ ਹੀ ਚਿਹਰੇ ’ਤੇ ਫਿੱਟ ਬੈਠਦਾ ਹੈ। ਇਸ ਨਾਲ ਕੀਟਾਣੂਆਂ ਸਮੇਤ ਹਵਾ ਆਰ-ਪਾਰ ਹੋਣ ਦਾ ਖਤਰਾ ਰਹਿੰਦਾ ਹੈ।
ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
ਦੋ ਮਾਸਕ 99 ਫੀਸਦੀ ਤੱਕ ਦਿੰਦੇ ਹਨ ਸੁਰੱਖਿਆ
ਇਸ ਬਾਰੇ ਇੰਸਟੀਚਿਊਟ ਆਫ ਲਿਵਰ ਐਂਡ ਬਾਇਲਰੀ ਸਾਇੰਸੇਜ਼ ਆਈ. ਐੱਲ. ਬੀ. ਐੱਸ. ਦੇ ਚੀਫ ਡਾਕਟਰ ਐੱਸ. ਕੇ. ਸਰੀਨ ਨੇ ਕਿਹਾ ਕਿ ਡਬਲ ਮਾਸਕ ਹਾਈ ਰਿਸਕ ਵਾਲੇ ਲੋਕਾਂ ਯਾਨੀ ਹੈਲਥਕੇਅਰ ਵਰਕਰ ਨੂੰ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਜ਼ਿਆਦਾ ਖਤਰਾ ਰਹਿੰਦਾ ਹੈ।
ਹਾਲਾਂਕਿ ਐੱਨ 95 ਮਾਸਕ 95 ਫੀਸਦੀ ਤੱਕ ਸੁਰੱਖਿਆ ਦਿੰਦਾ ਹੈ ਪਰ ਇਕ ਹੋਰ ਮਾਸਕ ਪਹਿਨਣ ਨਾਲ ਖਤਰਾ 99 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਡਾਕਟਰ ਸਰੀਨ ਨੇ ਕਿਹਾ ਕਿ ਆਮ ਲੋਕ ਹਾਲੇ ਸਹੀ ਅਰਥਾਂ ’ਚ ਇਕ ਮਾਸਕ ਵੀ ਨਹੀਂ ਪਹਿਨ ਪਾ ਰਹੇ ਹਨ। ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਇਕ ਮਾਸਕ ਪਹਿਨਣ ਦੀ ਆਦਤ ਪਾਈ ਜਾਵੇ।
ਇਹ ਵੀ ਪੜ੍ਹੋ– ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ
ਮੈਟਲ ਮਾਸਕ ਵੀ ਦੇ ਸਕਦੈ ਕੋਰੋਨਾ ਤੋਂ ਬਿਹਤਰ ਸੁਰੱਖਿਆ
ਅਮਰੀਕਨ ਕੈਮੀਕਲ ਸੋਸਾਇਟੀ ਦੇ ਜਨਰਲ ਨੈਨੋ ਲੇਟਰਸ ’ਚ ਇਕ ਖੋਜ ਪ੍ਰਕਾਸ਼ਿਤ ਹੋਈ ਹੈ, ਜਿਸ ’ਚ ਖੋਜਕਾਰਾਂ ਨੇ ਤਾਂਬੇ ਦੀਆਂ ਬਹੁਤ ਬਰੀਕ ਤਾਰਾਂ ਨੂੰ ਧਾਤੂ ਦੇ ਫੋਮ ’ਚ ਬਦਲ ਦਿੱਤਾ ਹੈ, ਜਿਨ੍ਹਾਂ ਦਾ ਇਸਤੇਮਾਲ ਫੇਸ ਮਾਸਕ ਅਤੇ ਏਅਰ ਫਿਲਟ੍ਰੇਸ਼ਨ ਸਿਸਟਮ ’ਚ ਕੀਤਾ ਜਾ ਸਕਦਾ ਹੈ। ਖੋਜ ਮੁਤਾਬਕ ਤਾਂਬੇ ਦੇ ਫੋਮ ਕੁਸ਼ਲਤਾ ਨਾਲ ਫਿਲਟਰ ਕਰਦੇ ਹਨ। ਨਾਲ ਹੀ ਇਨ੍ਹਾਂ ਨੂੰ ਆਸਾਨੀ ਨਾਲ ਕੀਟਾਣੂ ਰਹਿਤ ਕਰ ਕੇ ਮੁੜ ਵਰਤਿਆ ਜਾ ਸਕਦਾ ਹੈ। ਇਹੀ ਨਹੀਂ ਇਨ੍ਹਾਂ ਨੂੰ ਖਰਾਬ ਹੋਣ ਤੋਂ ਬਾਅਦ ਰੀਸਾਈਕਲ ਵੀ ਕਰ ਸਕਦੇ ਹਾਂ। ਜਦੋਂ ਕੋਵਿਡ-19 ਅਤੇ ਸਾਹ ਦਾ ਮਰੀਜ਼ ਖੰਘਦਾ ਅਤੇ ਛਿੱਕਦਾ ਹੈ ਤਾਂ ਹਵਾ ’ਚ ਛੋਟੀਆਂ-ਛੋਟੀਆਂ ਬੂੰਦਾਂ ਅਤੇ ਏਅਰੋਸੋਲ ਦੇ ਰੂਪ ’ਚ ਕਣ ਵੀ ਮੁਕਤ ਹੁੰਦੇ ਹਨ। ਇਸ ’ਚ 0.3 ਮਾਈਕ੍ਰੋਨ ਤੋਂ ਛੋਟੇ ਕਣ ਕਈ ਘੰਟਿਆਂ ਤੱਕ ਹਵਾ ’ਚ ਰਹਿ ਸਕਦੇ ਹਨ। ਅਜਿਹੇ ’ਚ ਇਨ੍ਹਾਂ ਕਣਾਂ ਨੂੰ ਰੋਕਣ ਲਈ ਬਣਾਏ ਗਏ ਫਿਲਟਰ, ਫੇਸਮਾਸਕ ਅਤੇ ਏਅਰ ਫਿਲਟਰ ਲਈ ਬਹੁਤ ਅਹਿਮੀਅਤ ਰੱਖਦੇ ਹਨ। ਅਜਿਹੇ ’ਚ ਖੋਜਕਾਰਾਂ ਨੇ ਧਾਤੂ ਤੋਂ ਬਣੇ ਫਿਲਟਰ ਦਾ ਨਿਰਮਾਣ ਕੀਤਾ ਹੈ।
ਇਹ ਵੀ ਪੜ੍ਹੋ– ਇਕ ਟੀਕੇ ਦੇ ਰੂਸ ਨੇ ਮੰਗੇ 750 ਰੁਪਏ, 250 ਰੁਪਏ ਤੋਂ ਵੱਧ ਦੇਣ ਨੂੰ ਤਿਆਰ ਨਹੀਂ ਮੋਦੀ
ਭਾਰਤ ’ਚ ਫਾਈਜ਼ਰ ਅਤੇ ਮਾਡਰਨਾ ਕਰ ਸਕਦੀ ਹੈ ਸੁਰੱਖਿਆ ਮੰਗ
ਵਿਸ਼ਵ ਭਰ ’ਚ ਕੋਰੋਨਾ ਦੇ ਵਧਦੇ ਹੋਏ ਸੰਕਟ ਨਾਲ ਫਾਈਜ਼ਰ ਅਤੇ ਮਾਡਰਨਾ ਵੈਕਸੀਨ ਦੀ ਮੰਗ ਵੀ ਵਧਦੀ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਦੋਵੇਂ ਕੰਪਨੀਆਂ ਭਾਰਤ ’ਚ ਕਦਮ ਰੱਖਣ ਤੋਂ ਪਹਿਲਾਂ ਸਪਲਾਈ ਤੋਂ ਬਾਅਦ ਹੋਣ ਵਾਲੇ ਕਾਨੂੰਨੀ ਵਿਵਾਦਾਂ ਨੂੰ ਲੈ ਕੇ ਸੁਰੱਖਿਆ ਦੀ ਮੰਗ ਕਰ ਸਕਦੀ ਹੈ। ਅਸਲ ’ਚ ਕੋਰੋਨਾ ਟੀਕਾ ਲੱਗਣ ਤੋਂ ਬਾਅਦ ਕੁਝ ਲੋਕਾਂ ’ਚ ਗੰਭੀਰ ਮਾੜੇ ਪ੍ਰਭਾਵ ਦੇਖੇ ਜਾ ਰਹੇ ਹਨ, ਜਿਸ ਕਾਰਨ ਇਨ੍ਹਾਂ ਦੋਹਾਂ ਕੰਪਨੀਆਂ ਨੂੰ ਕਾਨੂੰਨੀ ਮੁਸ਼ਕਲਾਂ ’ਚ ਪੈਣ ਦਾ ਡਰ ਸਤਾ ਰਿਹਾ ਹੈ।
ਉਦਯੋਗ ਜਗਤ ਦੇ ਇਕ ਮਾਹਰ ਨੇ ਕਿਹਾ ਕਿ ਜੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਕਾਨੂੰਨੀ ਮਸਲੇ ਨਾਲ ਦੁਨੀਆ ਦੇ ਕਿਸੇ ਹਿੱਸੇ ’ਚ ਸੁਰੱਖਿਆ ਪਾ ਸਕਦੀਆਂ ਹਨ ਤਾਂ ਉਹ ਭਾਰਤ ’ਚ ਆਉਣ ਲਈ ਵੀ ਅਜਿਹੀ ਹੀ ਸਹੂਲਤ ਚਾਹੇਗੀ। ਵੈਕਸੀਨ ਬਣਾਉਣ ਵਾਲੀ ਕੰਪਨੀ ਮਾਡਰਨਾ ਅਤੇ ਫਾਈਜ਼ਰ ਨੂੰ ਇਸ ਬਾਰੇ ਭੇਜੇ ਗਏ ਇਕ ਈਮੇਲ ਦਾ ਜਵਾਬ ਨਹੀਂ ਮਿਲ ਸਕਿਆ ਹੈ। ਬ੍ਰਿਟੇਨ ਦੀ ਸਰਕਾਰ ਨੇ ਫਾਈਜ਼ਰ ਨੂੰ ਕਾਨੂੰਨੀ ਸੁਰੱਖਿਆ ਦੇ ਦਿੱਤੀ ਹੈ ਅਤੇ ਅਜਿਹੀ ਵਿਵਸਥਾ ਕੀਤੀ ਹੈ ਕਿ ਕਿਸੇ ਮਾੜੇ ਪ੍ਰਭਾਵ ਲਈ ਇਸ ’ਤੇ ਮੁਕੱਦਮਾ ਨਾ ਚਲਾਇਆ ਜਾ ਸਕੇ। ਅਮਰੀਕਾ ’ਚ ਵੀ ਫਾਈਜ਼ਰ ਅਤੇ ਮਾਡਰਨਾ ਨੂੰ ਇਸ ਤਰ੍ਹਾਂ ਦੀ ਕਿਸੇ ਘਟਨਾ ਦੇ ਮਾਮਲੇ ’ਚ ਜਵਾਬਦੇਹ ਨਹੀਂ ਮੰਨਿਆ ਜਾਵੇਗਾ।
ਨੋਟ: ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ