ਤੇਲੰਗਾਨਾ : ਸੜਕ ਹਾਦਸੇ ''ਚ 8 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਦੀ ਮਦਦ ਦਾ ਐਲਾਨ

05/09/2022 12:34:59 PM

ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਦੇ ਕਾਮਾਰੈੱਡੀ ਜ਼ਿਲ੍ਹੇ 'ਚ ਐਤਵਾਰ ਸ਼ਾਮ ਇਕ ਲਾਰੀ ਅਤੇ ਇਕ ਛੋਟੇ (ਮਿੰਨੀ) ਟਰੱਕ ਦੀ ਟੱਕਰ ਹੋਣ ਨਾਲ 6 ਔਰਤਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਕਾਮਾਰੈੱਡੀ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਬੀ. ਸ਼੍ਰੀਨਿਵਾਸ ਰੈੱਡੀ ਨੇ ਦੱਸਿਆ ਕਿ ਇਹ ਹਾਦਸਾ ਯੇਲਾਰੈੱਡੀ ਮੰਡਲ 'ਚ ਸ਼ਾਮ ਕਰੀਬ 5 ਵਜੇ ਵਾਪਰਿਆ, ਜਦੋਂ ਲਾਰੀ ਦਾ ਡਰਾਈਵਰ ਨੇ ਸੜਕ 'ਤੇ ਉਲਟ ਦਿਸ਼ਾ ਵੱਲ ਆਪਣਾ ਵਾਹਨ ਮੋੜ ਦਿੱਤਾ ਅਤੇ ਮਿੰਨੀ ਟਰੱਕ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕਾਰਨ 8 ਲੋਕਾਂ ਦੀ ਮੌਤ ਹੋ ਗਈ।

PunjabKesari

ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇਸ ਹਾਦਸੇ 'ਤੇ ਸੋਗ ਜ਼ਾਹਰ ਕੀਤਾ ਅਤੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਨੂੰ 50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਨੇਟਵੀਟ ਕਰ ਕੇ ਕਿਹਾ,''ਤੇਲੰਗਾਨਾ ਦੇ ਕਾਮਾਰੈੱਡੀ ਜ਼ਿਲ੍ਹੇ 'ਚ ਇਕ ਹਾਦਸੇ ਕਾਰਨ ਲੋਕਾਂ ਦੀ ਮੌਤ ਤੋਂ ਦੁਖੀ ਹਾਂ। ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਅਤੇ ਜ਼ਖ਼ਮੀਆਂ ਲਈ ਪ੍ਰਾਰਥਨਾ। ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ। ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।

ਨੋਟ : ਇਸ ਖ਼ਬਰ ਸੰਬੰਧੀ ਕੈ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News