ਕਿਕੀ ਡਾਂਸ ਨੇ ਬਦਲੀ 2 ਵਿਅਕਤੀਆਂ ਦੀ ਜ਼ਿੰਦਗੀ, ਮਿਲ ਰਹੇ ਹਨ ਹੁਣ ਫਿਲਮੀ ਆਫਰ

08/05/2018 1:16:03 PM

ਹੈਦਰਾਬਾਦ— ਦੁਨੀਆਂ ਭਰ 'ਚ ਵਾਇਰਲ ਹੋ ਰਹੇ ਕਿਕੀ ਚੈਲੇਂਜ ਨਾਲ ਚਰਚਾ 'ਚ ਆਏ ਤੇਲੰਗਾਨਾ ਦੇ ਦੋ ਵਿਅਕਤੀ ਹੁਣ ਮਸ਼ਹੂਰ ਹੋ ਗਏ ਹਨ। ਖੇਤਾਂ 'ਚ ਬਲਦਾਂ ਨਾਲ 'ਦੇਸੀ' ਕਿਕੀ ਚੈਲੇਂਜ ਕਰਨ ਵਾਲੇ ਅਨਿਲ ਕੁਮਾਰ ਅਤੇ ਪਿੱਲੀ ਤਿਰੂਪਤੀ ਨੂੰ ਫਿਲਮੀ ਦੁਨੀਆਂ 'ਚ ਆਫਰ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਦੀ ਧੂਮ ਵਿਦੇਸ਼ਾਂ ਤੱਕ ਮਚ ਗਈ ਹੈ ਅਤੇ ਅਫਰੀਕਾ ਦੇ ਫੇਮਸ ਕਾਮੇਡੀਅਨ ਅਤੇ ਸ਼ੋਅ ਹੋਸਟ ਟ੍ਰੇਨਰ ਨੋਆਹ ਨੇ ਇਸ ਕਿਕੀ ਵੀਡੀਓ ਨੂੰ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਕਰਾਰ ਦਿੰਦੇ ਹੋਏ ਵਿਨਰ ਤੱਕ ਘੋਸ਼ਿਤ ਕਰ ਦਿੱਤਾ ਹੈ।
ਕਨੇਡੀਅਨ ਹਿਪ ਹਾਪ ਸੁਪਰਸਟਾਰ ਡ੍ਰੇਕ ਦੇ ਲੇਟੈਸਟ ਐਲਬਮ ਸਕਾਰਪੀਅਨ ਦੇ ਹਿਟ ਸਾਂਗ 'ਇਨ ਮਾਏ ਫਿਲਿੰਗ' ਤੱਕ ਸ਼ੁਰੂ ਹੋਇਆ ਕਿਕੀ ਚੈਲੇਂਜ ਇਨੀਂ ਦਿਨੀਂ ਦੁਨੀਆਂ ਭਰ 'ਚ ਵਾਇਰਲ ਹੋ ਰਿਹਾ ਹੈ ਅਤੇ ਸਿਤਾਰਿਆਂ ਤੋਂ ਲੈ ਕੇ ਆਮ ਲੋਕ ਤੱਕ ਇਸ ਚੈਲੇਂਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤੇਲੰਗਾਨਾ ਦੇ ਕਰੀਮਨਗਰ ਜ਼ਿਲੇ ਦੇ ਲੰਬਾਦਿਪੱਲੀ ਪਿੰਡ ਦੇ ਰਹਿਣ ਵਾਲੇ ਗੀਲਾ ਅਨਿਲ ਕੁਮਾਰ ਅਤੇ ਪਿੱਲੀ ਤਿਰੂਪਤੀ ਨੇ ਕਿਕੀ ਚੈਲੇਂਜ ਨੂੰ ਅਣੋਖੇ ਤਰੀਕੇ ਨਾਲ ਸਵੀਕਾਰ ਕਰਦੇ ਹੋਏ ਝੋਨੇ ਦੇ ਖੇਤਾਂ 'ਚ ਬਲਦਾਂ ਨਾਲ ਖੇਤੀ ਕਰਦੇ ਹੋਏ ਵੀਡੀਓ ਬਣਾ ਲਿਆ। ਵੀਡੀਓ ਵਾਇਰਲ ਹੋਣ ਦੇ ਬਾਅਦ ਕੁਝ ਸਥਾਨਕ ਟੀ.ਵੀ. ਚੈਨਲਜ਼ ਤੇ ਫਿਲਮ ਨਿਰਮਾਤਾਵਾਂ ਨੇ ਇਨ੍ਹਾਂ ਵਿਅਕਤੀਆਂ 'ਚ ਦਿਲਚਸਪਤੀ ਦਿਖਾਈ ਹੈ। ਕਰੋੜਾਂ ਲੋਕ ਹੁਣ ਤੱਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਸਿਰਫ ਇੰਨਾ ਹੀ ਨਹੀਂ ਬਾਲੀਵੁੱਡ ਸਿਤਾਰੇ ਵਿਵੇਕ ਓਬਰਾਏ ਅਤੇ ਅਫਰੀਕਾ ਦੇ ਕਾਮੇਡੀਅਨ ਅਤੇ ਹੋਸਟ ਟ੍ਰੇਵਰ ਨੋਆਹ ਨੇ ਇਸ ਅਣੋਖੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ। ਨੋਆਹ ਨੇ ਤਾਂ ਇਸ ਵੀਡੀਓ ਨੂੰ ਵਿਨਰ ਵੀ ਘੋਸ਼ਿਤ ਕੀਤਾ ਹੈ।


Related News