2 ਕੱਟੜ ਨਕਸਲੀਆਂ ਨੇ ਮਹਾਰਾਸ਼ਟਰ ਪੁਲਸ ਦੇ ਸਾਹਮਣੇ ਕੀਤਾ ਆਤਮ-ਸਮਰਪਣ, 12 ਲੱਖ ਦਾ ਸੀ ਇਨਾਮ

05/25/2022 7:30:45 PM

ਨਾਗਪੁਰ (ਭਾਸ਼ਾ)– ਮਹਾਰਾਸ਼ਟਰ ’ਚ ਕਤਲਾਂ, ਸਾੜ-ਫੂਕ ਅਤੇ ਮੁਕਾਬਲਿਆਂ ਦੇ ਵੱਖ-ਵੱਖ ਮਾਮਲਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਦੋ ਕੱਟੜ ਨਕਸਲੀਆਂ ਨੇ ਗੜ੍ਹਚਿਰੌਲੀ ਪੁਲਸ ਦੇ ਸਾਹਮਣੇ ਬੁੱਧਵਾਰ ਆਤਮ-ਸਮਰਪਣ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਉਕਤ ਨਕਸਲੀਆਂ ’ਤੇ 12 ਲੱਖ ਰੁਪਏ ਦਾ ਇਨਾਮ ਸੀ।

ਪੁਲਸ ਮੁਖੀ ਅੰਕਿਤ ਗੋਇਲ ਨੇ ਦੱਸਿਆ ਕਿ ਉਕਤ ਨਕਸਲੀ ਹਿੰਸਾ ਤੋਂ ਤੰਗ ਆ ਚੁਕੇ ਸਨ। ਕਈ ਨਕਸਲੀਆਂ ਨੇ ਸੂਬਾ ਸਰਕਾਰ ਦੀ ਆਤਮ-ਸਮਰਪਣ ਨੀਤੀ ਤੋਂ ਖੁਸ਼ ਹੋ ਕੇ ਆਤਮ-ਸਮਰਪਣ ਕੀਤਾ ਹੈ। 2019 ਤੋਂ ਹੁਣ ਤਕ 49 ਕੱਟੜ ਨਕਸਲੀਆਂ ਨੇ ਗੋਇਲ ਦੇ ਸਾਹਮਣੇ ਆਤਮ-ਸਮਰਪਣ ਕੀਤਾ ਹੈ। ਗੋਇਲ ਨੇ ਭਰੋਸਾ ਦਿਵਾਇਆ ਕਿ ਆਤਮ-ਸਮਰਪਣ ਕਰਨ ਵਾਲੇ ਸਭ ਨਕਸਲੀਆਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਬੁੱਧਵਾਰ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਦੀ ਪਛਾਣ 63 ਸਾਲਾ ਰਾਮ ਸਿੰਘ ਅਤੇ 34 ਸਾਲਾ ਮਾਧੁਰੀ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਆਤਮ-ਸਮਰਪਣ ਕਰਨ ਵਾਲੇ ਦੋਹਾਂ ਨਕਸਲੀਆਂ 'ਤੇ 6-6 ਲੱਖ ਰੁਪਏ ਦਾ ਇਨਾਮ ਸੀ। 


DIsha

Content Editor

Related News