ਪਾਕਿਸਤਾਨ ਤੋਂ ਪਰਤੀ ਗੀਤਾ ’ਤੇ 2 ਹੋਰ ਪਰਿਵਾਰਾਂ ਨੇ ਕੀਤਾ ਮਾਪੇ ਹੋਣ ਦਾ ਦਾਅਵਾ

Friday, Jan 04, 2019 - 12:21 AM (IST)

ਪਾਕਿਸਤਾਨ ਤੋਂ ਪਰਤੀ ਗੀਤਾ ’ਤੇ 2 ਹੋਰ ਪਰਿਵਾਰਾਂ ਨੇ ਕੀਤਾ ਮਾਪੇ ਹੋਣ ਦਾ ਦਾਅਵਾ

ਇੰਦੌਰ-  ਬਹੁਚਰਚਿਤ ਘਟਨਾਕ੍ਰਮ ’ਚ ਪਾਕਿਸਤਾਨ ਤੋਂ ਸਾਲ 2015 ’ਚ ਭਾਰਤ ਪਰਤੀ ਗੂੰਗੀ-ਬੋਲੀ ਲੜਕੀ ਗੀਤਾ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 2 ਹੋਰ ਪਰਿਵਾਰਾਂ ਨੇ ਆਪਣੀ ਗੁਆਚੀ ਹੋਈ ਧੀ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਸ ਦੇ ਵਿਛੜੇ ਹੋਏ ਪਰਿਵਾਰਾਂ ਦਾ ਪਤਾ ਲਾਉਣ ਸਬੰਧੀ ਪਿਛਲੇ 3 ਸਾਲ ਤੋਂ ਜਾਰੀ ਸਰਕਾਰੀ ਹਲਚਲ ਹੋਰ ਤੇਜ਼ ਹੋ ਗਈ ਹੈ।

ਗੀਤਾ ਮੱਧ ਪ੍ਰਦੇਸ਼ ਦੇ ਸਮਾਜਿਕ ਨਿਆਂ ਵਿਭਾਗ ਦੀ ਦੇਖ-ਰੇਖ ਹੇਠ ਚੱਲ ਰਹੀ ਇੰਦੌਰ ਦੀ ਇਕ ਗੈਰ ਸਰਕਾਰੀ ਸੰਸਥਾ ਦੇ ਅਨਾਥ ਆਸ਼ਰਮ ’ਚ ਰਹਿ ਰਹੀ ਹੈ। ਵਿਭਾਗ ਦੇ ਸੰਯੁਕਤ ਸੰਚਾਲਕ ਬੀ. ਸੀ. ਜੈਨ ਨੇ ਦੱਸਿਆ ਕਿ ਬਿਹਾਰ ਦੇ ਦਰਭੰਗਾ ਅਤੇ ਰਾਜਸਥਾਨ ਦੇ ਚੁਰੂ ਜ਼ਿਲੇ ਦੇ 2 ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਗੀਤਾ ਦੇ ਮਾਪੇ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਦੋਹਾਂ ਪਰਿਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਉੱਚਿਤ ਸਬੂਤਾਂ ਦੇ ਨਾਲ ਵਿਦੇਸ਼ ਮੰਤਰਾਲਾ ਨੂੰ ਆਪਣਾ ਦਾਅਵਾ ਭੇਜਣ ਤੇ ਜੇਕਰ ਸਾਨੂੰ ਵਿਦੇਸ਼ ਮੰਤਰਾਲਾ ਤੋਂ ਇਜਾਜ਼ਤ ਮਿਲਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਗੀਤਾ ਨਾਲ ਮਿਲਣ ਦੇੇਵਾਂਗੇ ਤਾਂ ਕਿ ਉਨ੍ਹਾਂ ਦੇ ਦਾਅਵਿਆਂ ਦੀ ਪਰਖ ਹੋ ਸਕੇ।


author

Inder Prajapati

Content Editor

Related News