ਬਿਨਾਂ ਵੀਜ਼ੇ ਦੇ ਭਾਰਤ ’ਚ ਦਾਖਲ ਹੋ ਰਹੇ 2 ਬੰਗਲਾਦੇਸ਼ੀ ਗ੍ਰਿਫਤਾਰ

Thursday, Sep 05, 2024 - 08:55 PM (IST)

ਬਿਨਾਂ ਵੀਜ਼ੇ ਦੇ ਭਾਰਤ ’ਚ ਦਾਖਲ ਹੋ ਰਹੇ 2 ਬੰਗਲਾਦੇਸ਼ੀ ਗ੍ਰਿਫਤਾਰ

ਮਹਾਰਾਜਗੰਜ, (ਭਾਸ਼ਾ)- ਮਹਾਰਾਜਗੰਜ ਜ਼ਿਲੇ ਵਿਚ ਬਿਨਾਂ ਵੀਜ਼ੇ ਦੇ ਨੇਪਾਲ ਦੀ ਸਰਹੱਦ ਤੋਂ ਭਾਰਤ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ 2 ਬੰਗਲਾਦੇਸ਼ੀ ਨਾਗਰਿਕਾਂ ਅਹਿਮਦ ਰੂਬੇਲ ਅਤੇ ਮੁਹੰਮਦ ਖੁਕਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸਸ਼ਤਰ ਸੀਮਾ ਬਲ (ਐੱਸ. ਐੱਸ. ਬੀ.) ਦੇ ਕਮਾਂਡੈਂਟ ਸ਼ੰਕਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਐੱਸ. ਐੱਸ. ਬੀ. ਨੇ ਬਰਗਦਵਾ ਇਲਾਕੇ ’ਚ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 2 ਬੰਗਲਾਦੇਸ਼ੀ ਨਾਗਰਿਕਾਂ ਨੂੰ ਰੂਟੀਨ ਚੈਕਿੰਗ ਦੌਰਾਨ ਰੋਕਿਆ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਕੋਲ ਬੰਗਲਾਦੇਸ਼ ਦਾ ਵੀਜ਼ਾ ਤਾਂ ਸੀ ਪਰ ਭਾਰਤ ਆਉਣ ਲਈ ਵੀਜ਼ਾ ਅਤੇ ਹੋਰ ਦਸਤਾਵੇਜ਼ ਨਹੀਂ ਸਨ।


author

Rakesh

Content Editor

Related News