ਅਮਰੀਕਾ ਦੇ 2 ਬੀ1 ਬੰਬਾਰ ਜਹਾਜ਼ ਪਹਿਲੀ ਵਾਰ ਭਾਰਤ ’ਚ ਸੰਯੁਕਤ ਫੌਜੀ ਅਭਿਆਸ ''ਚ ਹੋਣਗੇ ਸ਼ਾਮਲ
Tuesday, Apr 11, 2023 - 02:04 PM (IST)
ਨਵੀਂ ਦਿੱਲੀ (ਭਾਸ਼ਾ)- ਅਮਰੀਕੀ ਹਵਾਈ ਸੈਨਾ ਦੇ 2 ਬੀ1 ਬੰਬਾਰ ਜਹਾਜ਼ ਸੋਮਵਾਰ ਤੋਂ ਸ਼ੁਰੂ ਹੋਏ ਭਾਰਤ-ਅਮਰੀਕਾ ਹਵਾਈ ਸੈਨਾ ਅਭਿਆਸ ਵਿਚ ਹਿੱਸਾ ਲੈਣਗੇ ਅਤੇ ਇਹ ਜਹਾਜ਼ ਪਹਿਲੀ ਵਾਰ ਦੋਵਾਂ ਦੇਸ਼ਾਂ ਦੇ ਫੌਜੀ ਅਭਿਆਸ ’ਚ ਸ਼ਾਮਲ ਹੋਣਗੇ। ਖੇਤਰੀ ਸੁਰੱਖਿਆ ਦ੍ਰਿਸ਼ ਦੇ ਤੇਜ਼ੀ ਨਾਲ ਉਭਰਨ ਅਤੇ ਇੰਡੋ-ਪੈਸੀਫਿਕ ਖੇਤਰ ’ਚ ਚੀਨੀ ਫੌਜੀ ਗਤੀਵਿਧੀਆਂ ’ਚ ਵਾਧੇ ਦੇ ਮੱਦੇਨਜ਼ਰ ਸੋਮਵਾਰ ਨੂੰ ਇਹ ਅਭਿਆਸ ਸ਼ੁਰੂ ਹੋਇਆ।
‘ਕੋਪ ਇੰਡੀਆ’ ਨਾਮ ਦੇ ਅਭਿਆਸ ਵਿੱਚ ਅਮਰੀਕੀ ‘ਪਲੇਟਫਾਰਮ’ ਵਿੱਚ ਐੱਫ-15ਈ ਲੜਾਕੂ ਜਹਾਜ਼, ਸੀ-130 ਅਤੇ ਸੀ-17 ਟਰਾਂਸਪੋਰਟ ਜਹਾਜ਼ ਵੀ ਸ਼ਾਮਲ ਹੋਣਗੇ। ਅਮਰੀਕੀ ਹਵਾਈ ਸੈਨਾ ਦੀ ਪੈਸੀਫਿਕ ਕਮਾਂਡ ਦੇ ਕਮਾਂਡਰ ਜਨਰਲ ਕੇ.ਐਸ. ਵਿਲਸਬਾਚ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀ1 ਬੰਬਾਰ ਅਤੇ ਐੱਫ-15 ਈ ਲੜਾਕੂ ਜਹਾਜ਼ ਇਸ ਹਫਤੇ ਦੇ ਅੰਤ 'ਚ ਹਵਾਈ ਫੌਜ ਦੇ ਅਭਿਆਸ 'ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਈ-ਬਾਈਕ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਬੱਚੇ