''ਆਪ'' ਨੂੰ ਵੱਡਾ ਝਟਕਾ, ਭਾਜਪਾ ''ਚ ਸ਼ਾਮਲ ਹੋਈਆਂ 2 ਮਹਿਲਾ ਕੌਂਸਲਰ
Wednesday, Sep 25, 2024 - 05:13 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਨਗਰ ਨਿਗਮ (ਐੱਮ.ਐੱਸ.ਡੀ.) ਦੀ ਸਥਾਈ ਕਮੇਟੀ 'ਚ ਇਕ ਮੈਂਬਰ ਦੀ ਚੋਣ ਤੋਂ ਇਕ ਦਿਨ ਪਹਿਲੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਦਿੰਦੇ ਹੋਏ ਪਾਰਟੀ ਦੇ 2 ਮਹਿਲਾ ਕੌਂਸਲਰ ਭਾਜਪਾ 'ਚ ਸ਼ਾਮਲ ਹੋ ਗਈਆਂ। ਦਿਲਸ਼ਾਦ ਗਾਰਡਨ ਤੋਂ 'ਆਪ' ਕੌਂਸਲਰ ਪ੍ਰੀਤੀ ਅਤੇ ਗ੍ਰੀਨ ਪਾਰਕ ਤੋਂ ਕੌਂਸਲਰ ਸਰਿਤਾ ਫੋਗਾਟ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ, ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਅਤੇ ਐੱਮਸੀਡੀ 'ਚ ਵਿਰੋਧੀ ਧਿਰ ਦੇ ਨੇਤਾ ਰਾਜਾ ਇਕਬਾਲ ਸਿੰਘ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਈਆਂ। MCD ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ, 18 ਮੈਂਬਰੀ ਸਥਾਈ ਕਮੇਟੀ ਦੇ ਇਕਮਾਤਰ ਖਾਲੀ ਅਹੁਦੇ ਨੂੰ ਭਰਨ ਲਈ ਵੀਰਵਾਰ ਨੂੰ ਚੋਣਾਂ ਹੋਣਗੀਆਂ। ਇਸ ਸਾਲ ਦੇ ਸ਼ੁਰੂ ਵਿਚ ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਚੁਣੇ ਜਾਣ ਤੋਂ ਬਾਅਦ ਭਾਜਪਾ ਕੌਂਸਲਰ ਕਮਲਜੀਤ ਸਹਿਰਾਵਤ ਦੇ ਅਸਤੀਫੇ ਕਾਰਨ ਇਹ ਅਹੁਦਾ ਖਾਲੀ ਹੋ ਗਿਆ ਸੀ। ਦੋਵਾਂ ਕੌਂਸਲਰਾਂ ਨੇ ਇੱਥੇ ਦਿੱਲੀ ਭਾਜਪਾ ਦਫ਼ਤਰ 'ਚ ਇਕ ਪ੍ਰੋਗਰਾਮ ਦੌਰਾਨ ਪਾਰਟੀ ਦੀ ਮੈਂਬਰਸ਼ਿਪ ਵੀ ਗ੍ਰਹਿਣ ਕੀਤੀ।
ਪ੍ਰੀਤੀ ਨੇ ਕਿਹਾ ਕਿ ਉਹ 4 ਵਾਰ ਕੌਂਸਲਰ ਰਹਿ ਚੁੱਕੀ ਹੈ ਅਤੇ ਹਮੇਸ਼ਾ ਹੀ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ,''ਮੈਂ, ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ 'ਚ ਇਸ ਲਈ ਸ਼ਾਮਲ ਹੋਈ, ਕਿਉਂਕਿ ਮੈਨੂੰ ਲੱਗਾ ਕਿ ਉਹ ਕੁਝ ਵੱਖ ਕਰਨਾ ਚਾਹੁੰਦੇ ਹਨ ਪਰ ਹੁਣ ਮੈਨੂੰ 'ਆਪ' ਪਾਰਟੀ ਛੱਡਣ ਲਈ ਮਜ਼ਬੂਰ ਹੋਣਾ ਪਿਆ, ਕਿਉਂਕਿ ਉੱਥੇ ਇਕ ਵੱਖ ਮਾਹੌਲ ਹੈ ਅਤੇ ਇਹ ਮੇਰੇ ਲਈ ਅਸਹਿਣਯੋਗ ਹੋ ਗਿਆ ਸੀ।'' ਕੌਂਸਲਰ ਨੇ ਮੁੱਖ ਮੰਤਰੀ ਆਤਿਸ਼ੀ ਅਤੇ ਆਪਣੇ ਖੇਤਰ ਦੇ ਸਥਾਨਕ ਵਿਧਾਇਕ ਦੀ ਵੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਦਿੱਲੀ 'ਚ ਸੱਤਾਧਾਰੀ ਪਾਰਟੀ 'ਚ ਕੋਈ ਵੀ ਵਿਅਕਤੀ ਨਾਲੀਆਂ ਅਤੇ ਗੰਦੇ ਪਾਣੀ ਦੀ ਸਪਲਾਈ ਵਰਗੀਆਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਨਹੀਂ ਸੁਣਦਾ। ਐੱਮ.ਸੀ.ਡੀ. 'ਚ ਕਾਬਿਜ਼ 'ਆਪ' ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8