ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ ਵਿਰੁੱਧ 'ਬੇਭਰੋਸਗੀ ਮਤਾ' ਰੱਦ
Wednesday, Mar 11, 2026 - 06:32 PM (IST)
ਨਵੀਂ ਦਿੱਲੀ- ਲੋਕ ਸਭਾ ਵਿੱਚ ਅੱਜ ਭਾਰੀ ਸਿਆਸੀ ਹੰਗਾਮੇ ਦਰਮਿਆਨ ਸਪੀਕਰ ਓਮ ਬਿਰਲਾ ਵਿਰੁੱਧ ਲਿਆਂਦਾ ਗਿਆ ਬੇਭਰੋਸਗੀ ਮਤਾ ਬੁਰੀ ਤਰ੍ਹਾਂ ਅਸਫਲ ਰਿਹਾ। ਵਿਰੋਧੀ ਧਿਰ ਵੱਲੋਂ ਪਾਏ ਗਏ ਭਾਰੀ ਸ਼ੋਰ-ਸ਼ਰਾਬੇ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਸਦਨ ਵਿੱਚ ਇਹ ਮਤਾ ਜ਼ਬਾਨੀ ਵੋਟ ਰਾਹੀਂ ਰੱਦ ਕਰ ਦਿੱਤਾ ਗਿਆ।
ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਪੀਕਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਸੀ। ਮਤੇ 'ਤੇ ਵੋਟਿੰਗ ਦੌਰਾਨ ਵਿਰੋਧੀ ਧਿਰ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ, ਪਰ ਬਹੁਮਤ ਨਾ ਹੋਣ ਕਾਰਨ ਮਤਾ ਟਿਕ ਨਹੀਂ ਸਕਿਆ ਅਤੇ ਡਿੱਗ ਗਿਆ।
ਵਿਰੋਧੀ ਧਿਰ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਸਪੀਕਰ ਓਮ ਬਿਰਲਾ ਨੇ ਸਦਨ ਵਿੱਚ ਆਪਣਾ ਭਰੋਸਾ ਬਰਕਰਾਰ ਰੱਖਿਆ। ਇਸ ਮਤੇ ਦੇ ਰੱਦ ਹੋਣ ਨੂੰ ਸਰਕਾਰ ਅਤੇ ਸਪੀਕਰ ਲਈ ਇੱਕ ਵੱਡੀ ਨੈਤਿਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ, ਜਦਕਿ ਵਿਰੋਧੀ ਧਿਰ ਲਈ ਇਹ ਇੱਕ ਵੱਡਾ ਸਿਆਸੀ ਝਟਕਾ ਸਾਬਤ ਹੋਇਆ ਹੈ।
