ਟਵਿੱਟਰ ਨੇ ''ਭਾਰਤ ਵਿਰੋਧੀ ਰੁਖ'' ਕਾਰਨ ਮੈਨੂੰ ਕੀਤਾ ਬਲੌਕ : ਹੇਗੜੇ
Monday, Apr 27, 2020 - 12:21 AM (IST)
ਬੈਂਗਲੁਰੂ — ਬੀ. ਜੇ. ਪੀ. ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਐਤਵਾਰ ਨੂੰ ਟਵਿੱਟਰ ਇੰਡੀਆ 'ਤੇ ਦੋਸ਼ ਲਗਾਇਆ ਕਿ ਉਸ ਨੇ ਆਪਣੇ 'ਭਾਰਤ ਵਿਰੋਧੀ ਰੁਖ' ਤੇ 'ਪੂਰਵਗ੍ਰਹਿ ਨਾਲ ਗ੍ਰਸਤ ਇਰਾਦਾਂ' ਦੇ ਚਲਦੇ ਰੋਕ ਦਿੱਤਾ ਹੈ। ਉੱਤਰ ਕੰਨੜ ਤੋਂ ਸੰਸਦ ਹੇਗੜੇ ਨੇ ਕੰਪਨੀ ਦੇ 'ਡਿਜ਼ੀਟਲ ਬਸਤੀਵਾਦ' ਦੇ ਸੰਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਤ ਵੀ ਲਿਖਿਆ ਹੈ। ਹੇਗੜੇ ਨੇ ਐਤਵਾਰ ਨੂੰ ਫੇਸਬੁੱਕ 'ਤੇ ਆਪਣੇ ਪੋਸਟ 'ਚ ਇਕ ਖਾਲਿਸਤਾਨ ਸਮਰਥਕ ਤੇ 'ਭਾਰਤ 'ਚ ਤਬਲੀਘੀ ਜਮਾਤ ਦੇ ਮੁਹਿੰਮ ਦੇ ਛੁਪੇ ਏਜੰਡੇ' ਨੂੰ ਅੜੇ ਹੱਥੀ ਲਿਆ। ਹੇਗੜੇ ਨੇ ਕਿਹਾ ਕਿ ਖਾਲਿਸਤਾਨ ਬਣਨ ਤੇ ਪੰਜਾਬ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲੇ ਗੁਰੂਪਤਵੰਤ ਸਿੰਘ ਪੰਨੂ ਦੇ ਵਿਰੁੱਧ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 20 ਅਪ੍ਰੈਲ ਨੂੰ ਖਤ ਲਿਖਿਆ ਸੀ। ਐੱਮ. ਪੀ. ਨੇ ਪੋਸਟ 'ਚ ਦੋਸ਼ ਲਗਾਇਆ ਕਿ ਮੇਰੇ ਇਨ੍ਹਾਂ 2 ਵੱਡੇ ਕਦਮਾਂ ਦੇ ਨਤੀਜੇ ਵਜੋ ਟਵਿੱਟਰ ਇੰਡੀਆ ਨੇ 24 ਅਪ੍ਰੈਲ 2020 ਨੂੰ ਮੇਰਾ ਆਧਿਕਾਰਿਕ ਟਿਵੱਟਰ ਅਕਾਊਟ ਬਲੌਕ (ਬੰਦ) ਕਰ ਦਿੱਤਾ।