ਟਵਿੱਟਰ ਨੇ ਭਾਰਤ ''ਚ ਅੰਤਰਿਮ ਮੁੱਖ ਅਨੁਪਾਲਣ ਅਧਿਕਾਰੀ ਕੀਤਾ ਨਿਯੁਕਤ

Wednesday, Jun 16, 2021 - 01:01 AM (IST)

ਟਵਿੱਟਰ ਨੇ ਭਾਰਤ ''ਚ ਅੰਤਰਿਮ ਮੁੱਖ ਅਨੁਪਾਲਣ ਅਧਿਕਾਰੀ ਕੀਤਾ ਨਿਯੁਕਤ

ਨਵੀਂ ਦਿੱਲੀ - ਭਾਰਤ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਕਰਦੇ ਹੋਏ ਟਵਿੱਟਰ ਨੇ ਹੁਣ ਭਾਰਤ ਵਿੱਚ ਇੱਕ ਅੰਤਰਿਮ ਮੁੱਖ ਅਨੁਪਾਲਣ ਅਧਿਕਾਰੀ ਨਿਯੁਕਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਵਿੱਟਰ ਨੇ ਕਿਹਾ ਕਿ ਇਸ ਸੰਬੰਧ ਵਿੱਚ ਉਹ ਛੇਤੀ ਹੀ ਹੋਰ ਜ਼ਿਆਦਾ ਜਾਣਕਾਰੀ ਸਾਂਝਾ ਕਰੇਗਾ।

ਇਹ ਵੀ ਪੜ੍ਹੋ- ਭਾਰਤ-ਬੰਗਲਾਦੇਸ਼ ਬਾਰਡਰ ਤੋਂ ਘੁਸਪੈਠੀਆ ਕਿੰਨਰ ਅਤੇ ਦਲਾਲ ਜਨਾਨੀ ਗ੍ਰਿਫਤਾਰ

ਇਹ ਨਿਯੁਕਤੀ ਆਈ.ਟੀ. ਨਿਯਮਾਂ ਨੂੰ ਲੈ ਕੇ ਭਾਰਤ ਸਰਕਾਰ ਨਾਲ ਲੰਬੀ ਲੜਾਈ ਤੋਂ ਬਾਅਦ ਕੀਤੀ ਗਈ ਹੈ। ਨਵੇਂ ਆਈ.ਟੀ. ਕਾਨੂੰਨ ਮੁਤਾਬਕ ਭਾਰਤ ਵਿੱਚ ਵ੍ਹਟਸਐਪ, ਫੇਸਬੁੱਕ, ਗੂਗਲ ਅਤੇ ਹੋਰਾਂ ਸਮੇਤ ਤਕਨੀਕੀ ਕੰਪਨੀਆਂ ਨੂੰ ਦੇਸ਼ ਵਿੱਚ ਮੁੱਖ ਅਨੁਪਾਲਣ ਅਧਿਕਾਰੀ, ਨੋਡਲ ਅਧਿਕਾਰੀ ਅਤੇ ਸ਼ਿਕਾਇਤ ਅਧਿਕਾਰੀ ਨਿਯੁਕਤ ਕਰਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਵੱਡਾ ਫੈਸਲਾ: ਆਂਧਰਾ ਪ੍ਰਦੇਸ਼ ਦੇ ਸਾਰੇ ਅੰਡਰ-ਗ੍ਰੈਜੂਏਟ ਡਿਗਰੀ ਕਾਲਜਾਂ 'ਚ ਅੰਗਰੇਜ਼ੀ ਮਾਧਿਅਮ ਹੋਇਆ ਲਾਜ਼ਮੀ

ਟਵਿੱਟਰ ਦੇ ਇੱਕ ਬੁਲਾਰਾ ਨੇ ਨਿਊਜ਼ ਏਜੰਸੀ ਪੀ.ਟੀ.ਆਈ. ਨੂੰ ਦੱਸਿਆ ਕਿ ਆਈ.ਟੀ. ਮੰਤਰਾਲਾ ਵੱਲੋਂ ਜਾਰੀ ਨਵੀਂ ਗਾਈਡਲਾਈਨ ਦਾ ਪਾਲਣ ਕਰਣ ਲਈ ਕੰਪਨੀ ਹਰ ਸੰਭਵ ਕੋਸ਼ਿਸ਼ ਕਰੇਗੀ। ਸੂਚਨਾ ਤਕਨੀਕੀ ਮੰਤਰਾਲਾ ਨੂੰ ਹਰ ਕਦਮ 'ਤੇ ਤਰੱਕੀ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਟਵਿੱਟਰ ਇੰਡੀਆ ਨੇ 26 ਮਈ ਨੂੰ ਲਾਗੂ ਕੀਤੇ ਗਏ ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਕਰਣ ਲਈ ਹੋਰ ਸਮਾਂ ਮੰਗਿਆ ਸੀ ਅਤੇ ਇਸ ਦੇ ਲਈ ਸਰਕਾਰ ਨਾਲ ਸੰਪਰਕ ਕੀਤਾ ਸੀ। ਸਭ ਤੋਂ ਪਹਿਲਾਂ ਸਰਕਾਰ ਨੇ ਨਵੇਂ ਆਈ.ਟੀ. ਨਿਯਮਾਂ ਦਾ ਐਲਾਨ ਫਰਵਰੀ ਵਿੱਚ ਕੀਤੀ ਸੀ।

ਇਹ ਵੀ ਪੜ੍ਹੋ- ਮੁਸਲਮਾਨ ਬਜ਼ੁਰਗ ਦੀ ਕੁੱਟਮਾਰ 'ਤੇ ਰਾਹੁਲ ਨੇ ਕੀਤਾ ਟਵੀਟ ਤਾਂ ਬੋਲੇ CM ਯੋਗੀ- 'ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ'

ਵ੍ਹਟਸਐਪ ਅਤੇ ਫੇਸਬੁੱਕ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਲਈ ਆਪਣੇ ਸਬੰਧਿਤ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤੇ ਸਨ। ਉਥੇ ਹੀ ਦੂਜੇ ਪਾਸੇ ਟਵਿੱਟਰ ਨੇ ਕਥਿਤ ਤੌਰ 'ਤੇ ਕਿਹਾ ਕਿ ਦੇਸ਼ ਵਿੱਚ ਮਹਾਮਾਰੀ ਦੀ ਸਥਿਤੀ ਕਾਰਨ ਉਸ ਨੂੰ ਹੋਰ ਸਮਾਂ ਚਾਹੀਦਾ ਹੈ। ਇਸ ਦੇ ਟਵਿੱਟਰ ਨੇ ਭਾਰਤ ਵਿੱਚ ਮੁੱਖ ਅਨੁਪਾਲਣ ਅਧਿਕਾਰੀ, ਨੋਡਲ ਅਧਿਕਾਰੀ ਅਤੇ ਸ਼ਿਕਾਇਤ ਅਧਿਕਾਰੀ ਦੇ ਅਹੁਦੇ ਲਈ ਲਿੰਕਡਇਨ 'ਤੇ ਜਾਬ ਓਪਨਿੰਗ ਪੋਸਟ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News