ਤੁਸ਼ਾਰ ਮਹਿਤਾ ਮੁੜ 3 ਸਾਲ ਲਈ ਸਾਲਿਸਟਰ ਜਨਰਲ ਨਿਯੁਕਤ
Saturday, Jul 01, 2023 - 01:11 PM (IST)
ਨਵੀਂ ਦਿੱਲੀ, (ਭਾਸ਼ਾ)- ਸੀਨੀਅਰ ਵਕੀਲ ਤੁਸ਼ਾਰ ਮਹਿਤਾ ਨੂੰ ਸ਼ੁੱਕਰਵਾਰ ਹੋਰ 3 ਸਾਲਾਂ ਲਈ ਭਾਰਤ ਦੇ ਸਾਲਿਸਟਰ ਜਨਰਲ ਵਜੋਂ ਮੁੜ ਨਿਯੁਕਤ ਕੀਤਾ ਗਿਆ। ਮਹਿਤਾ ਨੂੰ 10 ਅਕਤੂਬਰ 2018 ਨੂੰ ਸਾਲਿਸਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਨ੍ਹਾਂ ਨੂੰ ਦੋ ਵਾਰ ਐਕਸਟੈਂਸ਼ਨ ਦਿੱਤੀ ਗਈ ਹੈ।
ਅਮਲਾ ਅਤੇ ਸਿਖਲਾਈ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਮਹਿਤਾ ਤੋਂ ਇਲਾਵਾ ਛੇ ਵਧੀਕ ਸਾਲਿਸਟਰ ਜਨਰਲਾਂ ਨੂੰ ਵੀ ਤਿੰਨ ਸਾਲਾਂ ਦੀ ਮਿਆਦ ਲਈ ਦੁਬਾਰਾ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਵਿਕਰਮਜੀਤ ਬੈਨਰਜੀ, ਕੇ. ਐੱਮ.ਨਟਰਾਜ, ਬਲਬੀਰ ਸਿੰਘ, ਐੱਸ.ਵੀ. ਰਾਜੂ, ਐਨ ਵੈਂਕਟਰਮਨ ਅਤੇ ਐਸ਼ਵਰਿਆ ਭਾਟੀ ਹਨ।
ਦਿੱਲੀ ਹਾਈ ਕੋਰਟ ਲਈ ਐਡੀਸ਼ਨਲ ਸਾਲਿਸਟਰ ਜਨਰਲ ਚੇਤਨ ਸ਼ਰਮਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ ਸੱਤਿਆ ਪਾਲ ਜੈਨ, ਗੁਜਰਾਤ ਹਾਈ ਕੋਰਟ ਲਈ ਦੇਵਾਂਗ ਗਿਰੀਸ਼ ਵਿਆਸ ਅਤੇ ਪਟਨਾ ਹਾਈ ਕੋਰਟ ਲਈ ਕ੍ਰਿਸ਼ਨ ਨੰਦਨ ਸਿੰਘ ਨੂੰ ਵੀ 3 ਸਾਲਾਂ ਲਈ ਮੁੜ ਨਿਯੁਕਤੀ ਦਿੱਤੀ ਗਈ ਹੈ।
