ਕੈਂਸਰ ਸੈੱਲਜ਼ ਨੂੰ ਵਧਣ ਤੋਂ ਰੋਕਣ ’ਚ ਮਦਦਗਾਰ ਹੈ ਹਲਦੀ

06/22/2019 8:43:12 AM

ਨਵੀਂ ਦਿੱਲੀ, (ਏਜੰਸੀਆਂ)– ਆਪਣੇ ਢੇਰ ਸਾਰੇ ਮੈਡੀਕਲੀ ਗੁਣਾਂ ਕਾਰਨ ਹਲਦੀ ਸਿਰਫ ਖਾਣੇ ਦਾ ਰੰਗ ਅਤੇ ਸਵਾਦ ਵਧਾਉਣ ਦੇ ਕੰਮ ਹੀ ਨਹੀਂ ਆਉਂਦੀ ਸਗੋਂ ਸਿਹਤ ਲਈ ਵੀ ਕਈ ਤਰ੍ਹਾਂ ਫਾਇਦੇਮੰਦ ਹੈ। ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ, ਵਿਟਾਮਿਨ ਬੀ-6, ਓਮੇਗਾ 3’ ਓਮੇਗਾ 6 ਫੈਟੀ ਐਸਿਡ ਅਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹਲਦੀ ਨੈਚੂਰਲ ਹੀਲਰ ਦਾ ਕੰਮ ਕਰਦੀ ਹੈ। ਹਲਦੀ ਦੇ ਗੁਣਕਾਰੀ ਹੋਣ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਹੈ ਉਸ ’ਚ ਮੌਜੂਦ ਕਰਕਿਊਮਿਨ। ਇਹ ਹਲਦੀ ਦੇ ਬਹੁਤ ਛੋਟੇ ਜਿਹੇ ਹਿੱਸੇ ’ਚ ਮੌਜੂਦ ਹੁੰਦਾ ਹੈ ਪਰ ਸਭ ਤੋਂ ਅਸਰਦਾਰ ਹੁੰਦਾ ਹੈ। ਆਪਣੇ ਇਸੇ ਗੁਣ ਕਾਰਨ ਹਲਦੀ ਹੁਣ ਕੈਂਸਰ ਰੋਕਣ ’ਚ ਵੀ ਮਦਦਗਾਰ ਸਾਬਤ ਹੋ ਗਈ ਹੈ।

ਖੋਜਕਾਰਾਂ ਨੇ ਹਲਦੀ ’ਚ ਮੌਜੂਦ ਕਰਕਿਊਮਿਨ ਦੀ ਮਦਦ ਨਾਲ ਦਵਾਈ ਡਲਿਵਰੀ ਦਾ ਇਕ ਨਵਾਂ ਸਿਸਟਮ ਵਿਕਸਿਤ ਕੀਤਾ ਹੈ, ਜਿਸ ਰਾਹੀਂ ਸਫਲਤਾਪੂਰਵਕ ਬੋਨ ਕੈਂਸਰ ਸੈੱਲਜ਼ ਨੂੰ ਫੈਲਣ ਅਤੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਨਾਲ ਹੀ ਹੈਲਦੀ ਬੋਨ ਸੈੱਲਜ਼ ਦਾ ਵਿਕਾਸ ਵੀ ਹੁੰਦਾ ਹੈ। ਅਪਲਾਈਡ ਮਟੀਰੀਅਲਸ ਐਂਡ ਇੰਟਰਫੇਸੇਜ ਨਾਂ ਦੇ ਰਸਾਲੇ ’ਚ ਇਸ ਸਟੱਡੀ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਦਰਅਸਲ ਬੋਨ ਕੈਂਸਰ ਤੋਂ ਪੀੜਤ ਜ਼ਿਆਦਾਤਰ ਨੌਜਵਾਨ ਮਰੀਜ਼ਾਂ ਦਾ ਇਲਾਜ ਸਰਜਰੀ ਤੋਂ ਪਹਿਲਾਂ ਅਤੇ ਬਾਅਦ ’ਚ ਕੀਮੋਥੈਰੇਪੀ ਦੇ ਹਾਈ ਡੋਜ਼ ਰਾਹੀਂ ਕੀਤਾ ਜਾਂਦਾ ਹੈ ਅਤੇ ਇਸ ਦੇ ਕਈ ਗੰਭੀਰ ਸਾਈਡ ਇਫੈਕਟਸ ਵੀ ਹਨ।

ਮਰੀਜ਼ਾਂ ਲਈ ਬਿਨਾਂ ਸਾਈਡ-ਅਫੈਕਟ ਵਾਲਾ ਟ੍ਰੀਟਮੈਂਟ ਵਿਕਸਿਤ ਕਰਨ ਦੀ ਕੋਸ਼ਿਸ਼

ਅਜਿਹੇ ’ਚ ਖੋਜਕਾਰ ਇਸੇ ਯਤਨ ’ਚ ਲੱਗੇ ਹਨ ਕਿ ਇਲਾਜ ਦਾ ਅਜਿਹਾ ਤਰੀਕਾ ਵਿਕਸਿਤ ਕੀਤਾ ਜਾਵੇ ਜੋ ਸਾਈਡ-ਇਫੈਕਟ ਰਹਿਤ ਹੋਵੇ। ਅਜਿਹਾ ਇਸ ਲਈ ਤਾਂ ਕਿ ਸਰਜਰੀ ਤੋਂ ਬਾਅਦ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਮਰੀਜ਼ ਨੂੰ ਜੋ ਬੋਨ ਡੈਮੇਜ ਦੀ ਸਮੱਸਿਆ ਦੇ ਨਾਲ-ਨਾਲ ਟਿਊਮਰ ਨੂੰ ਦਬਾਉਣ ਲਈ ਹਾਰਡ-ਹਾਰਡ ਦਵਾਈਆਂ ਦਾ ਵੀ ਸੇਵਨ ਕਰ ਰਹੇ ਹਨ, ਨੂੰ ਕੁਝ ਰਾਹਤ ਮਿਲ ਸਕੇ। ਹਲਦੀ ’ਚ ਮੌਜੂਦ ਕਰਕਿਊਮਿਨ ’ਚ ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਹੱਡੀਆਂ ਨੂੰ ਵਿਕਸਿਤ ਕਰਨ ਦੀ ਸਮਰੱਥਾ ਹੁੰਦੀ ਹੈ। ਨਾਲ ਹੀ ਹਲਦੀ ਕਈ ਤਰ੍ਹਾਂ ਦੇ ਕੈਂਸਰ ਨੂੰ ਦੂਰ ਕਰਨ ’ਚ ਵੀ ਮਦਦਗਾਰ ਮੰਨੀ ਜਾਂਦੀ ਹੈ।


Related News