ਕਿਡਨੀ ''ਚੋਂ ਕੱਢਿਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਟਿਊਮਰ

Sunday, Dec 23, 2018 - 07:51 PM (IST)

ਕਿਡਨੀ ''ਚੋਂ ਕੱਢਿਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਟਿਊਮਰ

ਨਵੀਂ ਦਿੱਲੀ— ਦਿੱਲੀ 'ਚ ਦੁਨੀਆ ਦਾ ਕਿਡਨੀ ਦਾ ਸਭ ਤੋਂ ਵੱਡਾ ਟਿਊਮਰ ਕੱਢਿਆ ਗਿਆ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ਨੇ 53 ਸਾਲਾਂ ਦੇ ਇਕ ਮਰੀਜ਼ ਦੀ ਕਿਡਨੀ 'ਚੋਂ 6.48 ਕਿਲੋ ਦਾ ਇਕ ਟਿਊਮਰ ਕੱਢਿਆ, ਜਿਸ ਨੂੰ ਹੁਣ ਤੱਕ ਦੁਨੀਆ ਦਾ ਸਭ ਤੋਂ ਵੱਡਾ ਟਿਊਮਰ ਮੰਨਿਆ ਜਾ ਰਿਹਾ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ 'ਚ 5.5 ਕਿਲੋ ਦਾ ਸਭ ਤੋਂ ਵੱਡਾ ਟਿਊਮਰ ਕੱਢਣ ਦਾ ਰਿਕਾਰਡ ਹੁਣ ਤੱਕ ਮੁੰਬਈ ਦੇ ਮਿਊਂਸੀਪਲ ਹਸਪਤਾਲ ਦੇ ਨਾਂ ਸੀ, ਜਿਸ ਨੂੰ ਆਰ. ਐੱਮ. ਐੱਲ. ਨੇ ਤੋੜ ਦਿੱਤਾ। ਹਸਪਤਾਲ ਦੇ ਯੂਰੋਲਾਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਉਮੇਸ਼ ਸ਼ਰਮਾ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਬਰੇਲੀ ਦਾ ਇਕ ਮਰੀਜ਼ ਪੇਟ 'ਚ ਦਰਦ ਕਾਰਨ ਦਾਖਲ ਹੋਇਆ ਸੀ। ਜਦ ਉਸ ਦੀ ਐੱਮ. ਆਰ. ਆਈ. ਕੀਤੀ ਗਈ ਤਾਂ ਕਿਡਨੀ 'ਚ ਕਾਫੀ ਵੱਡਾ ਟਿਊਮਰ ਨਜ਼ਰ ਆਇਆ। ਲੰਘੇ ਵੀਰਵਾਰ ਉਸ ਦਾ ਆਪ੍ਰੇਸ਼ਨ ਕੀਤਾ ਗਿਆ।

ਡਾ. ਉਮੇਸ਼ ਨੇ ਦੱਸਿਆ ਕਿ ਆਪ੍ਰੇਸ਼ਨ ਕਰਨ ਲਈ ਸਾਨੂੰ ਉਸ ਦੇ ਲੰਗਸ ਨੂੰ ਪੂਰਾ ਖੋਲ੍ਹਣਾ ਪਿਆ। ਆਪ੍ਰੇਸ਼ਨ 'ਚ ਜੋ ਟਿਊਮਰ ਨਿਕਲਿਆ, ਉਸ ਤੋਂ ਸਾਰੇ ਹੈਰਾਨ ਸਨ ਕਿਉਂਕਿ ਐੱਮ. ਆਰ. ਆਈ. 'ਚ ਜੋ ਟਿਊਮਰ ਨਜ਼ਰ ਆਇਆ ਸੀ, ਅਸਲ 'ਚ ਉਹ ਉਸ ਤੋਂ ਕਿਤੇ ਵੱਡਾ ਸੀ। ਇਸ ਦਾ ਕੁੱਲ ਭਾਰ 6.48 ਕਿਲੋ ਨਿਕਲਿਆ। ਹਾਲਾਂਕਿ ਮਰੀਜ਼ ਆਪ੍ਰੇਸ਼ਨ ਤੋਂ ਬਾਅਦ ਬਿਲਕੁੱਲ ਠੀਕ ਹੈ।

ਗਿੰਨੀਜ਼ ਰਿਕਾਰਡਸ ਲਈ ਕੀਤਾ ਅਪਲਾਈ
ਇਸ ਟਿਊਮਰ ਨੂੰ ਕੱਢਣ ਤੋਂ ਬਾਅਦ ਸਾਡੀ ਟੀਮ ਨੇ ਗਿੰਨੀਜ਼ ਬੁੱਕ ਆਫ ਰਿਕਾਰਡਸ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਹ ਸਭ ਤੋਂ ਵੱਡਾ ਟਿਊਮਰ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡਾ ਟਿਊਮਰ 5.5 ਕਿਲੋ ਦਾ ਸੀ। ਇਸ ਲਈ ਅਸੀਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ 'ਚ ਇਸ ਨੂੰ ਦਰਜ ਕਰਨ ਲਈ ਅਰਜ਼ੀ ਭੇਜੀ ਹੈ। 12 ਹਫਤਿਆਂ ਬਾਅਦ ਪਤਾ ਲੱਗੇਗਾ ਕਿ ਉਹ ਇਸ ਨੂੰ ਵਰਲਡ ਰਿਕਾਰਡਸ 'ਚ ਸ਼ਾਮਲ ਕਰਨਗੇ ਜਾਂ ਨਹੀਂ।


author

Baljit Singh

Content Editor

Related News