ਰਾਮ ਮੰਦਰ ਨੂੰ ਬਣਦਾ ਵੇਖ ਸਕਣਗੇ ਸ਼ਰਧਾਲੂ, ਦਰਸ਼ਨ ਪੁਆਇੰਟ ਬਣਾਵੇਗਾ ਟਰੱਸਟ
Friday, Mar 19, 2021 - 09:36 PM (IST)
ਅਯੁੱਧਿਆ - ਅਯੁੱਧਿਆ ਵਿੱਚ ਰਾਮਲਲਾ ਦੇ ਦਰਸ਼ਨ ਕਰਣ ਜਾਣ ਵਾਲੇ ਸ਼ਰਧਾਲੂ ਪਵਿੱਤਰ ਸ਼੍ਰੀ ਰਾਮ ਮੰਦਰ ਨੂੰ ਬਣਦਾ ਹੋਇਆ ਵੀ ਵੇਖ ਸਕਣਗੇ। ਹੁਣ ਤੱਕ ਗੁਪਤ ਤਰੀਕੇ ਨਾਲ ਹੋ ਰਹੀ ਉਸਾਰੀ ਦਿਖਣ ਲੱਗੀ ਹੈ। ਲਿਹਾਜਾ ਹੁਣ ਸ਼ਰਧਾਲੂ ਮੰਦਰ ਉਸਾਰੀ ਵੀ ਵੇਖ ਸਕਣਗੇ।
ਇਸ ਦੇ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਰਸ਼ਨ ਪੁਆਇੰਟ ਬਣਾਵੇਗਾ। ਯਾਨੀ ਕਰੀਬ ਸੌ ਏਕਡ਼ ਦੇ ਨਿਰਮਾਣ ਸਥਾਨ 'ਤੇ ਦਰਸ਼ਨ ਪੁਆਇੰਟ ਅਜਿਹੇ ਸਥਾਨ 'ਤੇ ਬਣਾਏ ਜਾਣ ਦੀ ਤਿਆਰੀ ਹੈ, ਜਿਸ ਦੇ ਨਾਲ ਵਿਕਲਪਿਕ ਯਾਨੀ ਰਾਮਲਲਾ ਦੇ ਅਸਥਾਈ ਗਰਭਗ੍ਰਹਿ ਦੇ ਰਸਤੇ ਆਉਂਦੇ-ਜਾਂਦੇ ਸਮੇਂ ਸ਼ਰਧਾਲੂ ਨਿਰਮਾਣਾ ਅਧੀਨ ਪੂਰੀ ਸਾਈਟ ਨੂੰ ਆਸਾਨੀ ਨਾਲ ਵੇਖ ਸਕਣਗੇ।
ਟਰੱਸਟ ਦੇ ਸੂਤਰਾਂ ਮੁਤਾਬਕ ਹਾਲਾਂਕਿ, ਕੋਈ ਸ਼ਰਧਾਲੂ ਚੱਲ ਰਹੇ ਨਿਰਮਾਣ ਕਾਰਜ ਸਥਾਨ ਦੇ ਨਜਦੀਕ ਨਹੀਂ ਜਾ ਸਕੇਗਾ, ਨਾ ਹੀ ਕੋਈ ਸ਼ਰਧਾਲੂ ਨਿਰਮਾਣ ਦੀ ਪ੍ਰਕਿਰਿਆ ਨਾਲ ਜੁਡ਼ੇ ਲੋਕਾਂ ਨਾਲ ਗੱਲਬਾਤ ਕਰ ਸਕੇਗਾ।
ਇਸ ਮੰਦਰ ਨਿਰਮਾਣ ਦਰਸ਼ਨ ਲਈ ਤੈਅ ਪੁਆਇੰਟ ਨਾਲ ਨਿਰਮਾਣ ਕਾਰਜ ਵਾਲੀ ਦਿਸ਼ਾ ਵਿੱਚ ਲੋਹੇ ਦੀ ਮਜ਼ਬੂਤ ਜਾਲੀਆਂ ਲਗਾਈਆਂ ਜਾਣਗੀਆਂ। ਇਸ ਨਾਲ ਨਿਰਮਾਣ ਕਾਰਜ ਵਿਖਾਈ ਤਾਂ ਸਾਫ਼ ਦੇਵੇਗਾ ਪਰ ਕੋਈ ਸਾਇਟ 'ਤੇ ਆ ਜਾ ਨਹੀਂ ਸਕੇਗਾ। ਇਨ੍ਹਾਂ ਜਾਲੀਆਂ ਦੇ ਅੰਦਰੋਂ ਭਗਤ ਨਿਰਮਾਣ ਕਾਰਜ ਨੂੰ ਵੇਖ ਸਕਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।