ਤਾਜ ਮਹਿਲ ਦੀਆਂ ਯਾਦਾਂ ''ਚ ਡੁੱਬਿਆ ਟਰੰਪ ਪਰਿਵਾਰ, ਇਵਾਂਕਾਂ ਨੇ ਸ਼ੇਅਰ ਕੀਤੀਆਂ ਤਸਵੀਰਾਂ

02/27/2020 11:34:38 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਭਾਰਤ ਆਈ ਧੀ ਇਵਾਂਕਾ ਟਰੰਪ ਆਪਣੇ ਦੇਸ਼ ਵਾਪਸ ਜਾ ਚੁੱਕੀ ਹੈ। ਇਥੋਂ ਉਹ ਲੈ ਕੇ ਗਈ ਹੈ ਕਈ ਖੂਬਸੂਰਤ ਪਲ, ਜਿਨ੍ਹਾਂ ਨੂੰ ਉਨ੍ਹਾਂ ਨੇ ਤਸਵੀਰਾਂ ਦੇ ਰੂਪ ਵਿਚ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਸ਼ੇਅਰ ਕੀਤੀਆਂ ਹਨ। ਚੰਗੇ ਦੌਰੇ ਲਈ ਉਨ੍ਹਾਂ ਨੇ ਭਾਰਤ ਦਾ ਸ਼ੁੱਕਰੀਆ ਵੀ ਕੀਤਾ ਹੈ।

PunjabKesari

ਭਾਰਤ ਆਉਣ ਤੋਂ ਪਹਿਲਾਂ ਹੀ ਸੁਰਖੀਆਂ ਵਿਚ ਰਹੀ ਇਵਾਂਕਾ ਟਰੰਪ ਨੇ ਅਮਰੀਕਾ ਵਾਪਸ ਜਾ ਕੇ ਤਾਜ ਮਹਿਲ ਸਾਹਮਣੇ ਖਿਚਾਈ ਗਈ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਇਵਾਂਕਾ ਦੇ ਨਾਲ ਉਨ੍ਹਾਂ ਦੇ ਪਤੀ ਜ਼ੈਰੇਡ ਕੁਸ਼ਨਰ ਵੀ ਦਿੱਖ ਰਹੇ ਹਨ। ਦੋਹਾਂ ਨਾਲ ਪਿਆਰ ਦੀ ਇਸ ਨਿਸ਼ਾਨੀ ਦੇ ਸਾਹਮਣੇ ਹੱਥ ਫਡ਼ ਕੇ ਇਹ ਤਸਵੀਰ ਖਿਚਾਈ ਹੈ, ਜਿਸ ਵਿਚ ਇਵਾਂਕਾ ਤਾਜ ਦੀ ਖੂਬਸੂਰਤੀ ਨੂੰ ਨਿਹਾਰ ਰਹੀ ਹੈ। ਫੋਟੋ ਦੇ ਨਾਲ ਇਵਾਂਕਾ ਨੇ ਲਿੱਖਿਆ ਕਿ 'ਸ਼ੁਕਰੀਆ ਭਾਰਤ।'

ਭਾਰਤ ਤੋਂ ਵਾਪਸ ਆਉਣ ਤੋਂ ਬਾਅਦ ਇਵਾਂਕਾ ਨੇ ਗਰਮਜੋਸ਼ੀ ਨਾਲ ਭਰੇ ਮਹਿਮਾਨ-ਨਵਾਜ਼ੀ ਲਈ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਅਸੀਂ ਤੁਹਾਡੇ ਖੂਬਸੂਰਤ ਦੇਸ਼ ਗਏ ਅਤੇ ਅਮਰੀਕਾ ਅਤੇ ਭਾਰਤ ਦੀ ਤਾਕਤ ਅਤੇ ਏਕਤਾ ਦਾ ਜਸ਼ਨ ਮਨਾਇਆ। ਆਪਣੀ ਯਾਤਰਾ ਦੌਰਾਨ ਅਸੀਂ ਮਨੁੱਖੀ ਰਚਨਾਤਮਕਤਾ ਦੀਆਂ ਯਾਦਗਾਰੀ ਪ੍ਰਾਪਤੀਆਂ ਵੇਖੀਆਂ।

ਮੇਲਾਨੀਆ ਨੂੰ ਵੀ ਯਾਦ ਆ ਰਹੀ ਹੈ ਤਾਜ ਦੀ ਖੂਬਸੂਰਤੀ
ਫਸਟ ਲੇਡੀ ਮੇਲਾਨੀਆ ਨੇ ਵੀ ਆਗਰਾ ਵਿਚ ਤਾਜ ਮਹਿਲ ਵਿਚ ਟਰੰਪ ਦੇ ਨਾਲ ਖਿਚਾਈ ਤਸਵੀਰ ਅਤੇ ਵੀਡੀਓ ਟਵੀਟ ਕੀਤੀ। ਵੀਡੀਓ ਸ਼ੇਅਰ ਕਰਦੇ ਹੋਏ ਮੇਲਾਨੀਆ ਨੇ ਲਿੱਖਿਆ ਕਿ ਵਿਸ਼ਵ ਦੇ 7 ਅਜੂਬਿਆਂ ਵਿਚੋਂ ਇਕ, ਮਨਮੋਹਕ ਤਾਜ ਮਹਿਲ।

ਟਰੰਪ ਬੋਲੇ ਭਾਰਤ ਮਹਾਨ, ਦੌਰਾ ਕਾਫੀ ਸਫਲ
ਅਮਰੀਕਾ ਪਹੁੰਚ ਅਮਰੀਕੀ ਰਾਸ਼ਟਰਪਤੀ ਨੇ ਵੀ ਭਾਰਤ ਦੀ ਤਰੀਫ ਕੀਤੀ। ਉਨ੍ਹਾਂ ਨੇ ਭਾਰਤ ਨੂੰ ਮਹਾਨ ਦੇਸ਼ ਦੱਸਦੇ ਹੋਏ ਦੌਰੇ ਨੂੰ ਸਫਲ ਦੱਸਿਆ। ਅਮਰੀਕੀ ਰਾਸ਼ਟਰਪਤੀ 24 ਅਤੇ 25 ਫਰਵਰੀ ਨੂੰ ਭਾਰਤ ਦੌਰੇ 'ਤੇ ਸਨ। ਉਨ੍ਹਾਂ ਨੇ ਇਸ ਦੌਰਾਨ ਭਾਰਤ ਦੇ ਨਾਲ 3 ਅਰਬ ਡਾਲਰ ਦਾ ਰੱਖਿਆ ਸੌਦਾ ਕੀਤਾ। ਉਨ੍ਹਾਂ ਦੇ ਲਈ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਨਮਸਤੇ ਟਰੰਪ ਇਵੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 1 ਲੱਖ ਤੋਂ ਜ਼ਿਆਦਾ ਲੋਕ ਮੌਜੂਦ ਸਨ।

PunjabKesari


Khushdeep Jassi

Content Editor

Related News