ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ''ਚ ਟਰੱਕ ਖੱਡ ''ਚ ਡਿੱਗਿਆ, 3 ਲੋਕਾਂ ਦੀ ਮੌਤ

Wednesday, Jul 13, 2022 - 05:31 PM (IST)

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ''ਚ ਟਰੱਕ ਖੱਡ ''ਚ ਡਿੱਗਿਆ, 3 ਲੋਕਾਂ ਦੀ ਮੌਤ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਟਰੱਕ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ ਉਸ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਨਦੀ 'ਚ ਨਹਾ ਰਹੇ ਮਾਸੂਮ ਬੱਚੇ ਨੂੰ ਨਿਗਲ ਗਿਆ ਮਗਰਮੱਛ, ਪਿੰਡ ਵਾਸੀਆਂ ਰੱਸੀ ਨਾਲ ਬੰਨ੍ਹਿਆ

ਸੂਬਾ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਮੋਖਤਾ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਕੇਲੋਂਗ ਸਿਵਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਟਰੱਕ ਲਾਹੌਲ ਸਬ ਡਿਵੀਜ਼ਨ 'ਚ ਦੀਪਕ ਤਾਲ ਨੇੜੇ ਡੂੰਘੀ ਖੱਡ 'ਚ ਡਿੱਗ ਗਿਆ। ਮੋਖਤਾ ਨੇ ਕਿਹਾ ਕਿ ਟਰੱਕ ਗਰਗ ਐਂਡ ਗਰਗ ਕਾਨਟ੍ਰੈਕਟਰ ਕੰਪਨੀ ਨਾਲ ਸੰਬੰਧਤ ਹੈ।

ਇਹ ਵੀ ਪੜ੍ਹੋ : ਗੁਜਰਾਤ 'ਚ ਬੀਤੇ 24 ਘੰਟਿਆਂ 'ਚ ਮੀਂਹ ਸੰਬੰਧੀ ਘਟਨਾਵਾਂ 'ਚ ਹੋਈ 14 ਲੋਕਾਂ ਦੀ ਮੌਤ


author

DIsha

Content Editor

Related News