ਟਰੱਕ ਅਤੇ ਇਨੋਵਾ ''ਚ ਭਿਆਨਕ ਟੱਕਰ, 5 ਦੀ ਮੌਤ
Monday, Apr 30, 2018 - 01:29 PM (IST)

ਉਤਰ ਪ੍ਰਦੇਸ਼— ਅਮੇਠੀ ਦੇ ਜਾਇਸ ਕੋਤਵਾਲੀ ਖੇਤਰ ਦੇ ਗਾਂਧੀਨਗਰ 'ਚ ਐਤਵਾਰ ਦੇਰ ਰਾਤੀ ਇਨੋਵਾ ਅਤੇ ਟਰੱਕ ਦੀ ਹੋਈ ਟੱਕਰ 'ਚ ਇਨੋਵਾ ਦੇ ਪਰਖੱਚੇ ਉਡ ਗਏ। ਇਸ ਹਾਦਸੇ 'ਚ ਇਨੋਵਾ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਇਬਰੇਲੀ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ 2 ਲੋਕਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਆਹਮਣੇ-ਸਾਹਮਣੇ ਹੋਈ ਟੱਕਰ 'ਚ ਇਨੋਵਾ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਹਾਦਸਾ ਉਸ ਸਮੇਂ ਹੋਇਆ ਜਦੋਂ ਕਾਨਪੁਰ ਦੇ ਰਹਿਣ ਵਾਲੇ ਲੋਕ ਇਨੋਵਾ ਕਾਰ ਤੋਂ ਬਾਰਾਤ 'ਚ ਸ਼ਾਮਲ ਹੋਣ ਲਈ 8 ਲੋਕ ਸ਼ੋਹਰਗੜ੍ਹ ਆਏ ਸਨ। ਰਾਤ 'ਚ ਵਾਪਸ ਕਾਨਪੁਰ ਆਉਂਦੇ ਸਮੇਂ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਰਾਇਬਰੇਲੀ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਨੋਵਾ ਅਤੇ ਟਰੱਕ ਦੀ ਟੱਕਰ 'ਚ ਮਰਨ ਵਾਲਿਆਂ ਦੀ ਪਛਾਣ ਕਾਨਪੁਰ ਸਬਜ਼ੀ ਮੰਡੀ ਵਾਸੀ ਛਤਰਪਾਲ ਪੁੱਤਰ ਦੇਵੀ ਪ੍ਰਸਾਦ, ਰਾਮਪਾਲ ਪੁੱਤਰ ਦੇਵੀਪ੍ਰਸਾਦ, ਸ਼ਾਂਤੀ ਪਤਨੀ ਰਾਮਪਾਲ, ਹਰੀਪ੍ਰਸਾਦ ਉਰਫ ਨੰਹੂ ਪੁੱਤਰ ਰਾਮਪਾਲ ਅਤੇ ਇਨੋਵਾ ਚਾਲਕ ਗੁੱਡੂ ਦੇ ਰੂਪ 'ਚ ਹੋਈ ਹੈ।