''ਤਿੰਨ ਤਲਾਕ'' ''ਤੇ ਆਰਡੀਨੈਂਸ ਨੂੰ ਤੀਜੀ ਵਾਰ ਮਨਜ਼ੂਰੀ
Wednesday, Feb 20, 2019 - 12:59 PM (IST)

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਤਿੰਨ ਤਲਾਕ ਦੇ ਮੁੱਦੇ 'ਤੇ ਤੀਜੀ ਵਾਰ ਆਰਡੀਨੈਂਸ ਲਿਆਉਣ ਦਾ ਫੈਸਲਾ ਕੀਤਾ ਹੈ। ਇਹ ਤੀਜਾ ਮੌਕਾ ਹੈ, ਜਦੋਂ ਇਸ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਗਈ। ਕੈਬਨਿਟ ਨੇ ਮੰਗਲਵਾਰ ਨੂੰ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ। ਇੱਥੇ ਦੱਸ ਦੇਈਏ ਕਿ ਤਿੰਨ ਤਲਾਕ ਬਿੱਲ ਲੋਕ ਸਭਾ 'ਚ ਦੋ ਵਾਰ ਪਾਸ ਹੋ ਚੁੱਕਾ ਹੈ। ਜਦਕਿ ਰਾਜ ਸਭਾ ਵਿਚ ਇਸ ਬਿੱਲ ਨੂੰ ਪੇਸ਼ ਤਾਂ ਕੀਤਾ ਜਾਂਦਾ ਰਿਹਾ ਪਰ ਵਿਰੋਧੀ ਧਿਰ ਦੇ ਸਖਤ ਵਿਰੋਧ ਕਾਰਨ ਬਿੱਲ ਪਾਸ ਨਹੀਂ ਹੋ ਸਕਿਆ। ਇਕ ਸਾਲ ਤੋਂ ਘੱਟ ਸਮੇਂ ਵਿਚ ਆਰਡੀਨੈਂਸ ਤੀਜੀ ਵਾਰ ਲਿਆਂਦਾ ਗਿਆ ਹੈ ਅਤੇ ਕੈਬਨਿਟ ਨੇ ਇਸ ਦੀ ਮਨਜ਼ੂਰੀ ਦਿੱਤੀ।
ਆਰਡੀਨੈਂਸ ਵਿਚ ਤਿੰਨ ਤਲਾਕ ਬੋਲਣ ਦੀ ਪਰੰਪਰਾ ਨੂੰ ਮੁਸਲਮਾਨ ਪੁਰਸ਼ਾਂ ਲਈ ਸਜ਼ਾ ਅਪਰਾਧ ਬਣਾਇਆ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਕੈਬਨਿਟ ਨੇ ਤਿੰਨ ਤਲਾਕ 'ਤੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ।