ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਨੁਪਮ ਸਮੇਤ ਇਹ ਮੰਤਰੀ ਹੋਏ ਭਾਜਪਾ ''ਚ ਸ਼ਾਮਲ

03/12/2019 6:07:34 PM

ਨਵੀਂ ਦਿੱਲੀ (ਵਾਰਤਾ)— ਤ੍ਰਿਣਮੂਲ ਕਾਂਗਰਸ ਤੋਂ ਹਾਲ ਹੀ ਵਿਚ ਕੱਢੇ ਗਏ ਸੰਸਦ ਮੈਂਬਰ ਅਨੁਪਮ ਹਾਜ਼ਰਾ, ਕਾਂਗਰਸ ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇਕ-ਇਕ ਵਿਧਾਇਕ ਅੱਜ ਭਾਜਪਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਨੁਪਮ ਹਾਜ਼ਰਾ, ਕਾਂਗਰਸ ਦੇ ਵਿਧਾਇਕ ਦੁਲਾਲ ਚੰਦ ਬਾਰ ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ ਦੇ ਵਿਧਾਇਕ ਖਗੇਨ ਮੁਰਮੂ ਨੇ ਭਾਜਪਾ ਹੈੱਡਕੁਆਰਟਰ ਵਿਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਇਸ ਮੌਕੇ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਮੁਖੀ ਕੈਲਾਸ਼ ਵਿਜੇਵਰਗੀਯ ਅਤੇ ਪਾਰਟੀ ਦੇ ਸੀਨੀਅਰ ਨੇਤਾ ਮੁਕੁਲ ਰਾਏ ਵੀ ਹਾਜ਼ਰ ਸਨ। 

PunjabKesari

ਦੱਸਣਯੋਗ ਹੈ ਕਿ ਹਾਜ਼ਰਾ ਨੂੰ ਤ੍ਰਿਣਮੂਲ ਕਾਂਗਰਸ ਨੇ ਕੁਝ ਦਿਨ ਪਹਿਲਾਂ ਹੀ ਬਾਹਰ ਦਾ ਰਸਤਾ ਦਿਖਾਇਆ ਸੀ। ਮੁਕੁਲ ਰਾਏ ਨੇ ਇਸ ਮੌਕੇ 'ਤੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਤ੍ਰਿਣਮੂਲ ਕਾਂਗਰਸ ਨਾਲ ਹੀ ਕਾਂਗਰਸ ਅਤੇ ਮਾਕਪਾ ਤੋਂ ਪਰੇਸ਼ਾਨ ਹਨ ਅਤੇ ਉਹ ਉਨ੍ਹਾਂ ਤੋਂ ਮੁਕਤੀ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੱਛਮੀ ਬੰਗਾਲ ਵਿਚ ਵੱਡੀ ਗਿਣਤੀ 'ਚ ਲੋਕ ਭਾਜਪਾ ਨਾਲ ਜੁੜਨਗੇ। ਉੱਥੇ ਹੀ ਵਿਜੇਵਰਗੀਯ ਨੇ ਕਿਹਾ ਕਿ ਲੋਕ ਮਮਤਾ ਸਰਕਾਰ ਦੇ ਮਾੜੇ ਸ਼ਾਸਨ ਤੋਂ ਪੀੜਤ ਹਨ ਅਤੇ ਉਹ ਸੱਤਾ ਵਿਚ ਬਦਲਾਅ ਚਾਹੁੰਦੇ ਹਨ, ਤਾਂ ਕਿ ਸੂਬੇ ਦਾ ਤੇਜ਼ੀ ਨਾਲ ਵਿਕਾਸ ਹੋ ਸਕੇ।


Tanu

Content Editor

Related News