ਸ਼ਹੀਦ ਫ਼ੌਜੀਆਂ ਨੂੰ ਪੂਰੇ ਸਨਮਾਨ ਨਾਲ ਦਿੱਤੀ ਗਈ ਸ਼ਰਧਾਂਜਲੀ
Thursday, Dec 26, 2024 - 01:11 PM (IST)
ਬੇਲਗਾਵੀ- ਜੰਮੂ-ਕਸ਼ਮੀਰ ਵਿਚ 24 ਦਸੰਬਰ ਨੂੰ ਵਾਪਰੇ ਇਕ ਹਾਦਸੇ 'ਚ ਜਾਨ ਗੁਆਉਣ ਵਾਲੇ ਕਰਨਾਟਕ ਦੇ ਤਿੰਨ ਫ਼ੌਜੀਆਂ ਨੂੰ ਇੱਥੇ ਵੀਰਵਾਰ ਨੂੰ ਪੂਰੇ ਫ਼ੌਜੀ ਸਨਮਾਨ ਨਾਲ ਸ਼ਰਧਾਂਜਲੀ ਦਿੱਤੀ ਗਈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਫ਼ੌਜ ਦੇ ਇਕ ਵਾਹਨ ਦੇ 300 ਫੁੱਟ ਡੂੰਘੇ ਖੱਡ 'ਚ ਡਿੱਗਣ ਨਾਲ 5 ਜਵਾਨਾਂ ਦੀ ਮੌਤ ਹੋ ਗਈ ਸੀ, ਜਿਸ 'ਚ ਕਰਨਾਟਕ ਦੇ ਕੰਦਾਪੁਰਾ ਦੇ ਅਨੂਪ ਪੁਜਾਰੀ (33), ਬਾਗਲਕੋਟ ਦੇ ਮਹੇਸ਼ ਨਾਗੱਪਾ (25) ਅਤੇ ਬੇਲਗਾਵੀ ਦੇ ਦਇਆਨੰਦ ਤਿਰਕਤ੍ਰਾਵਰ (44) ਸ਼ਾਮਲ ਸਨ। ਇਹ 11 ਮਰਾਠਾ 'ਲਾਈਟ ਇਨਫੈਂਟਰੀ' ਦਾ ਹਿੱਸਾ ਸਨ।
ਉਨ੍ਹਾਂ ਦੀਆਂ ਮ੍ਰਿਤਕ ਦੇਹ ਨੂੰ ਵੀਰਵਾਰ ਨੂੰ ਬੇਲਗਾਵੀ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮਰਾਠਾ 'ਲਾਈਟ ਇਨਫੈਂਟਰੀ' ਸੈਂਟਰ ਵਿਚ ਪੂਰੇ ਫ਼ੌਜੀ ਸਨਮਾਨ ਨਾਲ ਸ਼ਰਧਾਂਜਲੀ ਦਿੱਤੀ ਗਈ। ਬੇਲਗਾਵੀ ਵਿਚ ਮੌਜੂਦ ਮੁੱਖ ਮੰਤਰੀ ਸਿੱਧਰਮਈਆ ਨੇ ਜਵਾਨਾਂ ਦੇ ਮਰਹੂਮ ਸਰੀਰ 'ਤੇ ਪੁਸ਼ਪ ਚੱਕਰ ਭੇਟ ਕੀਤਾ ਅਤੇ ਸ਼ਰਧਾਂਜਲੀ ਦਿੱਤੀ।
ਬੇਲਗਾਵੀ ਵਿਚ ਮੌਜੂਦ ਮੁੱਖ ਮੰਤਰੀ ਸਿੱਧਰਮਈਆ ਨੇ ਜਵਾਨਾਂ ਦੇ ਮਰਹੂਮ ਸਰੀਰ 'ਤੇ ਪੁਸ਼ਪ ਚੱਕਰ ਭੇਟ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਜਵਾਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬੇਹੱਦ ਦੁਖ ਹੋਇਆ। ਉਨ੍ਹਾਂ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।