PM ਮੋਦੀ ਨੇ ਸਰਦਾਰ ਪਟੇਲ ਦੀ 75ਵੀਂ ਬਰਸੀ ''ਤੇ ਭੇਟ ਕੀਤੀ ਸ਼ਰਧਾਂਜਲੀ

Monday, Dec 15, 2025 - 10:10 AM (IST)

PM ਮੋਦੀ ਨੇ ਸਰਦਾਰ ਪਟੇਲ ਦੀ 75ਵੀਂ ਬਰਸੀ ''ਤੇ ਭੇਟ ਕੀਤੀ ਸ਼ਰਧਾਂਜਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਵਲੱਭਭਾਈ ਪਟੇਲ ਦੀ 75ਵੀਂ ਬਰਸੀ 'ਤੇ ਸੋਮਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ,''ਭਾਰਤ ਦੇ ਲੌਹ ਪੁਰਸ਼, ਸਰਦਾਰ ਵਲੱਭਭਾਈ ਪਟੇਲ ਨੂੰ ਉਨ੍ਹਾਂ ਦੀ 75ਵੀਂ ਬਰਸੀ 'ਤੇ ਮੇਰੀ ਸ਼ਰਧਾਂਜਲੀ। ਉਨ੍ਹਾਂ ਨੇ ਆਪਣਾ ਜੀਵਨ ਦੇਸ਼ ਨੂੰ ਇਕਜੁਟ ਕਰਨ 'ਚ ਸਮਰਪਿਤ ਕਰ ਦਿੱਤਾ।''

PunjabKesari

ਪੀ.ਐੱਮ. ਮੋਦੀ ਨੇ ਕਿਹਾ,''ਇਕ ਚੰਗੇ ਰਾਸ਼ਟਰ ਇਕ ਅਣਵੰਡੇ ਅਤੇ ਮਜ਼ਬੂਤ ਭਾਰਤ ਦੇ ਨਿਰਮਾਣ 'ਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦਾ।'' ਗੁਜਰਾਤ ਦੇ ਨਾਡਿਆਡ 'ਚ 1875 'ਚ ਜਨਮੇ ਪਟੇਲ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ 'ਚ ਅਹਿਮ ਭੂਮਿਕਾ ਨਿਭਾਈ ਸੀ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵਜੋਂ ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ 560 ਤੋਂ ਵੱਧ ਰਿਆਸਤਾਂ ਦਾ ਭਾਰਤ ਸੰਘ 'ਚ ਰਲੇਵਾਂ ਕਰਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸਰਦਾਰ ਪਟੇਲ ਦਾ ਦਿਹਾਂਤ 1950 'ਚ ਹੋਇਆ ਸੀ।


author

DIsha

Content Editor

Related News