ਨਿਕੋਬਾਰ ਦੀਪ ਸਮੂਹ ਤੇ ਉਤਰਾਖੰਡ 'ਚ ਲੱਗੇ ਭੂਚਾਲ ਦੇ ਝੱਟਕੇ

05/18/2019 3:44:41 AM

ਜਲੰਧਰ— ਸ਼ੁੱਕਰਵਾਰ ਦੇਰ ਰਾਤ ਨਿਕੋਬਾਰ ਦੀਪ ਸਮੂਹ ਤੇ ਉਤਰਾਖੰਡ ਦੇ ਚਮੋਲੀ 'ਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਨਿਕੋਬਾਰ ਦੀਪ ਸਮੂਹ 'ਚ ਭੂਚਾਲ ਦੇ ਝੱਟਕੇ 12:35 ਮਿੰਟ 'ਤੇ ਮਹਿਸੂਸ ਕੀਤੇ ਗਏ, ਜਿਸਦੀ ਤੀਬਰਤਾ ਰਿਕਟਰ ਸਕੇਲ 'ਤੇ 4.9 ਮਾਪੀ ਗਈ। ਦੂਸਰੇ ਪਾਸੇ ਉਤਰਾਖੰਡ ਦੇ ਚਮੋਲੀ 'ਚ ਭੂਚਾਲ ਦੇ ਝੱਟਕੇ 1:08 ਮਿੰਟ 'ਤੇ ਮਹਿਸੂਸ ਕੀਤੇ ਗਏ, ਜਿਸਦੀ ਤੀਬਰਤਾ 3.8 ਮਾਪੀ ਗਈ ਹੈ। ਹਾਲੇ ਤੱਕ ਕਿਸੇ ਤਰ੍ਹਾਂ ਦੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

PunjabKesari


Gurdeep Singh

Content Editor

Related News