ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਰੀਆਂ ਨੂੰ ਲੱਗੇ ਫ਼ਲ, ਸੰਗਤਾਂ ''ਚ ''ਬੇਰ'' ਨੂੰ ਪ੍ਰਸ਼ਾਦ ਵਜੋਂ ਪਾਉਣ ਦੀ ਤਾਂਘ
Thursday, Mar 26, 2026 - 01:33 PM (IST)
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਕਿ ਸਮੁੱਚੀ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਵਜੋਂ ਜਾਣਿਆ ਜਾਂਦਾ ਹੈ, ਉੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਕ ਬੇਰੀਆਂ ਨੂੰ ਫ਼ਲ (ਬੇਰ) ਲੱਗਣ ਨਾਲ ਰੌਣਕਾਂ ਵਧ ਗਈਆਂ ਹਨ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਪੁਰਾਤਨ ਦੁੱਖਭੰਜਨੀ ਬੇਰੀ, ਬੇਰ ਬਾਬਾ ਬੁੱਢਾ ਜੀ ਅਤੇ ਲਾਚੀ ਬੇਰ ਨੂੰ ਇਸ ਸਾਲ ਵੀ ਭਰਪੂਰ ਮਾਤਰਾ ਵਿੱਚ ਬੇਰ ਲੱਗੇ ਹਨ, ਜੋ ਕਿ ਖਿੱਚ ਦਾ ਕੇਂਦਰ ਬਣੇ ਹੋਏ ਹਨ।ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਅਥਾਹ ਸ਼ਰਧਾ ਦਾ ਆਲਮ ਇਹ ਹੈ ਕਿ ਲੋਕ ਘੰਟਿਆਂ ਬੱਧੀ ਇਨ੍ਹਾਂ ਬੇਰੀਆਂ ਦੇ ਹੇਠਾਂ ਬੈਠ ਕੇ ਇਸ ਉਡੀਕ ਵਿੱਚ ਰਹਿੰਦੇ ਹਨ ਕਿ ਕਦੋਂ ਕੋਈ ਬੇਰ ਆਪਣੇ ਆਪ ਟੁੱਟ ਕੇ ਹੇਠਾਂ ਗਿਰੇ। ਸਿੱਖ ਰਵਾਇਤਾਂ ਅਨੁਸਾਰ, ਇਹਨਾਂ ਇਤਿਹਾਸਕ ਬੇਰੀਆਂ ਤੋਂ ਡਿੱਗੇ ਹੋਏ ਬੇਰਾਂ ਨੂੰ ਤੋੜਨਾ ਮਨ੍ਹਾ ਹੈ, ਇਸ ਲਈ ਸੰਗਤਾਂ ਕੇਵਲ ਧਰਤੀ 'ਤੇ ਡਿੱਗੇ ਹੋਏ ਬੇਰਾਂ ਨੂੰ ਹੀ ਪ੍ਰਸ਼ਾਦ ਵਜੋਂ ਗ੍ਰਹਿਣ ਕਰਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 48 ਘੰਟੇ ਅਹਿਮ ! ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਦੁੱਖਭੰਜਨੀ ਬੇਰੀ ਦੀ ਮਹੱਤਤਾ ਬੀਬੀ ਰਜਨੀ ਜੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ, ਜਿੱਥੇ ਉਨ੍ਹਾਂ ਦੇ ਪਿੰਗਲੇ ਪਤੀ ਦੇ ਦੁੱਖ ਦੂਰ ਹੋਏ ਸਨ। ਅੱਜ ਵੀ ਸੰਗਤਾਂ ਦਾ ਮੰਨਣਾ ਹੈ ਕਿ ਇਹ ਬੇਰ ਸਿਰਫ਼ ਇੱਕ ਫਲ ਨਹੀਂ, ਸਗੋਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਦਾ ਪ੍ਰਤੀਕ ਹਨ। ਮਾਹਿਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਬੇਰੀਆਂ ਦੀ ਸਾਂਭ-ਸੰਭਾਲ ਲਈ ਖ਼ਾਸ ਉਪਰਾਲੇ ਕੀਤੇ ਜਾਂਦੇ ਹਨ, ਤਾਂ ਜੋ ਇਨ੍ਹਾਂ ਦੀ ਉਮਰ ਲੰਬੀ ਹੋ ਸਕੇ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਮੌਜੂਦਾ ਸਰਪੰਚ ਦੇ ਭਰਾ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਪਰਿਕਰਮਾ ਵਿੱਚ ਬੇਰੀਆਂ ਥੱਲੇ ਬੈਠੀ ਸੰਗਤ ਜਿੱਥੇ ਗੁਰਬਾਣੀ ਦਾ ਜਾਪ ਕਰਦੀ ਹੈ, ਉੱਥੇ ਹੀ ਬੇਰ ਦੇ ਡਿੱਗਣ 'ਤੇ ਉਸ ਨੂੰ ਮੱਥੇ ਨਾਲ ਲਗਾ ਕੇ ਸ਼ਰਧਾ ਨਾਲ ਪ੍ਰਸ਼ਾਦ ਵਜੋਂ ਪ੍ਰਾਪਤ ਕਰਦੀ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਆਏ ਸ਼ਰਧਾਲੂ ਇਸ ਰੂਹਾਨੀ ਨਜ਼ਾਰੇ ਨੂੰ ਦੇਖ ਕੇ ਗਦ-ਗਦ ਹੋ ਜਾਂਦੇ ਹਨ। ਇਹ ਵਿਸ਼ਵਾਸ ਅਤੇ ਸਬਰ ਦੀ ਅਨੋਖੀ ਮਿਸਾਲ ਹੈ, ਜਿੱਥੇ ਇੱਕ ਨਿੱਕੇ ਜਿਹੇ ਫਲ ਦੀ ਉਡੀਕ ਵਿੱਚ ਸੰਸਾਰਿਕ ਚਿੰਤਾਵਾਂ ਭੁਲਾ ਕੇ ਸੰਗਤ ਪ੍ਰਭੂ ਭਗਤੀ ਵਿੱਚ ਲੀਨ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ- ਮੋਹਾਲੀ 'ਚ ਪ੍ਰਸਤਾਵਿਤ AI ਟਾਵਰ ਪੰਜਾਬ ਲਈ ਵੱਡਾ ਖ਼ਤਰਾ, ਅਕਾਲੀ ਦਲ ਨੇ 'ਆਪ' ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
