ਬਿਹਾਰ ''ਚ ਪੁਲਸ ਬਿਲਡਿੰਗ ''ਤੇ ਡਿੱਗਿਆ ਰੁੱਖ, 10 ਜ਼ਖਮੀ

Wednesday, Sep 18, 2019 - 01:15 PM (IST)

ਬਿਹਾਰ ''ਚ ਪੁਲਸ ਬਿਲਡਿੰਗ ''ਤੇ ਡਿੱਗਿਆ ਰੁੱਖ, 10 ਜ਼ਖਮੀ

ਪਟਨਾ—ਬਿਹਾਰ 'ਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ, ਜਿਸ ਕਾਰਨ ਪਟਨਾ 'ਚ ਪੁਲਸ ਬਿਲਡਿੰਗ 'ਤੇ ਰੁੱਖ ਡਿੱਗਣ ਕਾਰਨ 10 ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 10 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਮੌਕੇ 'ਤੇ ਜ਼ਖਮੀਆਂ ਨੂੰ ਇਲਾਜ ਲਈ ਪੀ. ਐੱਮ. ਸੀ. ਐੱਚ. 'ਚ ਭਰਤੀ ਕਰਵਾਇਆ ਗਿਆ। ਦੱਸ ਦੇਈਏ ਕਿ ਇਹ ਹਾਦਸਾ ਮੰਗਲਵਾਰ ਰਾਤ ਨੂੰ ਵਾਪਰਿਆ ਸੀ। ਇਹ ਹਾਦਸਾ ਵਾਪਰਨ ਕਾਰਨ ਲੋਕਾਂ 'ਚ ਹਫਡ਼ਾ-ਦਫਡ਼ੀ ਮੱਚ ਗਈ। 

ਦੱਸਣਯੋਗ ਹੈ ਕਿ ਪਟਨਾ 'ਚ ਮੰਗਲਵਾਰ ਤੋਂ ਹੀ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਭਾਰੀ ਬਾਰਿਸ਼ ਕਾਰਨ ਕਈ ਘਟਨਾਵਾਂ ਵਾਪਰ ਗਈਆ। ਭਾਰੀ ਬਾਰਿਸ਼ ਨਾਲ ਆਸਮਾਨੀ ਬਿਜਲੀ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਭਾਰੀ ਬਾਰਿਸ਼ ਨੇ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਨਾਲ ਤਹਿਤ ਨਹਿਸ ਕਰ ਦਿੱਤਾ ਹੈ।


author

Iqbalkaur

Content Editor

Related News