ਦੇਸ਼ਧ੍ਰੋਹ ਵਾਂਗ ਸੀ ਨੋਟਬੰਦੀ : ਵਿਰੋਧੀ ਧਿਰ

03/26/2019 3:54:34 PM

ਨਵੀਂ ਦਿੱਲੀ— ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ 'ਤੇ ਪੁਰਾਣੇ ਨੋਟ ਬਦਲਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਨੋਟਬੰਦੀ ਇਕ 'ਦੇਸ਼ਧ੍ਰੋਹ' ਸੀ, ਜਿਸ 'ਚ ਸਰਕਾਰੀ ਖਜ਼ਾਨਾ ਲੁੱਟਿਆ ਗਿਆ ਸੀ। ਵਿਰੋਧੀ ਦਲਾਂ ਨੇ ਇੱਥੇ ਇਕ ਸੰਮੇਲਨ 'ਚ ਵੀਡੀਓ ਟੇਪ ਜਾਰੀ ਕੀਤਾ ਅਤੇ ਕਿਹਾ ਕਿ ਨੋਟਬੰਦੀ ਰਾਹੀਂ ਜਨਤਾ ਦਾ ਪੈਸਾ ਲੁੱਟਿਆ ਗਿਆ ਸੀ। ਭਾਜਪਾ ਨੇਤਾਂ ਨੇ ਤੈਅ ਸਮੇਂ ਤੋਂ ਬਾਅਦ ਵੀ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ 'ਚ ਬਦਲਿਆ ਹੈ ਅਤੇ ਇਸ ਲਈ 40 ਫੀਸਦੀ ਤੱਕ 'ਕਮੀਸ਼ਨ' ਲਿਆ ਗਿਆ ਹੈ।
 

40 ਫੀਸਦੀ ਲਈ ਕਈ ਕਮੀਸ਼ਨ
ਟੇਪ 'ਚ ਭਾਜਪਾ ਦੇ ਅਹਿਮਦਾਬਾਦ ਦਫ਼ਤਰ 'ਚ ਕੁਝ ਲੋਕਾਂ ਨੂੰ 5 ਲੱਖ ਰੁਪਏ ਦੇ ਪੁਰਾਣੇ ਨੋਟਾਂ ਨੂੰ 40 ਫੀਸਦੀ ਕਮੀਸ਼ਨ ਨਾਲ ਬਦਲਦੇ ਦਿਖਾਇਆ ਗਿਆ ਹੈ। ਪੱਤਰਕਾਰ ਸੰਮੇਲਨ 'ਚ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਮਲਿਕਾਰਜੁਨ ਖੜਗੇ ਅਤੇ ਰਣਦੀਪ ਸਿੰਘ ਸੁਰਜੇਵਾਲਾ, ਲੋਕਤੰਤਰੀ ਜਨਤਾ ਦਲ ਦੇ ਸ਼ਰਦ ਯਾਦਵ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਅਤੇ ਹੋਰ ਦਲ ਦੇ ਨੇਤਾ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ 500-1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ 'ਚ ਬਦਲਣ ਦਾ ਸਮਾਂ 31 ਦਸੰਬਰ 2018 ਤੈਅ ਕਰ ਦਿੱਤਾ ਸੀ।
 

ਨੋਟਬੰਦੀ ਰਾਹੀਂ ਸਰਕਾਰੀ ਖਜ਼ਾਨਾ ਲੁੱਟਿਆ
ਸ਼੍ਰੀ ਸਿੱਬਲ ਨੇ ਦਾਅਵਾ ਕੀਤਾ ਕਿ ਜਾਰੀ ਕੀਤਾ ਗਿਆ ਟੇਪ 31 ਦਸੰਬਰ 2018 ਦੇ ਬਾਅਦ ਦਾ ਹੈ, ਜਿਸ 'ਚ ਭਾਜਪਾ ਦੇ ਅਹਿਮਦਾਬਾਦ ਦਫ਼ਤਰ 'ਚ ਕਾਰੋਬਾਰੀ ਆਪਣੇ ਨੋਟ ਬਦਲਵਾਉਣ ਆ ਰਹੇ ਹਨ। ਇਹ ਮਿਹਨਤ ਦੀ ਕਮਾਈ ਹੈ ਅਤੇ ਉਨ੍ਹਾਂ ਦਾ ਪੈਸਾ 40 ਫੀਸਦੀ ਕਮੀਸ਼ਨ ਲੈ ਕੇ ਬਦਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੇਪ 'ਚ ਦਿਖਾਈ ਗਈ ਨੋਟਾਂ ਦੀ ਦੀਵਾਰ ਸਰਕਾਰੀ ਧਨ ਦੀ ਹੈ। ਇਹ ਭਾਰਤੀ ਰਿਜ਼ਰਵ ਬੈਂਕ ਦਾ ਧਨ ਹੈ। ਸਰਕਾਰੀ ਖਜ਼ਾਨਾ ਹੈ, ਜੋ ਕੋਈ ਲੁੱਟ ਰਿਹਾ ਹੈ। ਅਸਲ 'ਚ ਨੋਟਬੰਦੀ ਰਾਹੀਂ ਸਰਕਾਰੀ ਖਜ਼ਾਨਾ ਲੁੱਟਿਆ ਗਿਆ ਹੈ। ਇਸ ਲਈ ਕੋਈ ਵੀ ਸਜ਼ਾ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਨਾਲ ਅਸਲ 'ਚ ਭਾਜਪਾ ਦੇ ਲੋਕਾਂ ਨੂੰ ਫਾਇਦਾ ਹੋਇਆ ਹੈ। ਭਾਰਤੀ ਅਰਥਵਿਵਸਥਾ ਨੂੰ ਤਗੜਾ ਝਟਕਾ ਲੱਗਾ ਹੈ। ਇਕ ਪਾਸੇ ਭਾਜਪਾ ਦੇ ਨੇਤਾ ਪੁਰਾਣੇ ਨੋਟ ਬਦਲਣ ਦਾ ਧੰਦਾ ਕਰ ਰਹੇ ਸਨ ਤਾਂ ਆਮ ਲੋਕ ਬੈਂਕਾਂ ਦੇ ਸਾਹਮਣੇ ਲਾਈਨਾਂ 'ਚ ਲੱਗ ਕੇ ਮਰ ਰਹੇ ਸਨ। ਇਕ ਸਵਾਲ 'ਤੇ ਸ਼੍ਰੀ ਮਨੋਜ ਝਾਅ ਨੇ ਕਿਹਾ ਕਿ ਮੌਜੂਦਾ ਸਰਕਾਰ ਤੋਂ ਨੋਟਬੰਦੀ ਦੌਰਾਨ ਹੋਈਆਂ ਗੜਬੜੀਆਂ ਦੀ ਜਾਂਚ ਕਰਨ ਦੀ ਉਮੀਦ ਕਰਨਾ ਬੇਮਾਨੀ ਹੈ। ਇਸ ਤੋਂ ਜਾਂਚ ਦੀ ਮੰਗ ਨਹੀਂ ਕੀਤੀ ਜਾ ਸਕਦੀ।


DIsha

Content Editor

Related News