ਯਾਤਰੀ ਵਲੋਂ ਹੰਗਾਮਾ ਕਰਨ ਤੋਂ ਬਾਅਦ ਮੁੰਬਈ ''ਚ ਉਤਾਰਿਆ ਗਿਆ ਦੁਬਈ ਕੋਝਿਕੋਡ ਜਹਾਜ਼

07/28/2016 7:46:23 PM

ਮੁੰਬਈ— ਦੁਬਈ ਤੋਂ ਕੋਝਿਕੋਡ ਆ ਰਹੇ ਇੰਡੀਗੋ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਕਥਿਤ ਤੌਰ ''ਤੇ ਇਕ ਯਾਤਰੀ ਵਲੋਂ ਗਲਤ ਵਰਤਾਓ ਕਰਨ ਦੌਰਾਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੁੰਬਈ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੁਬਈ ਤੋਂ ਕੋਝਿਕੋਡ ਆ ਰਹੇ ਇੰਡੀਗੋ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਯਾਤਰੀ ਦੇ ਗਲਤ ਵਰਤਾਓ ਕਾਰਨ ਸਵੇਰੇ 9-15 ਵਜੇ ਜਹਾਜ਼ ਦੀ ਮੁੰਬਈ ''ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਯਾਤਰੀ ਨੂੰ ਉਤਾਰਣ ਤੋਂ ਬਾਅਦ ਫਿਰ 10-50 ਵਜੇ ਆਪਣੇ ਤੈਅ ਸਮੇਂ ''ਤੇ ਰਵਾਨਾ ਹੋ ਗਿਆ। ਹਵਾਈ ਅੱਡਾ ਪੁਲਸ ਨੇ ਦੱਸਿਆ ਕਿ ਇਕ ਯਾਤਰੀ ਨੂੰ ਪੁੱਛਗਿਛ ਲਈ ਹਿਰਾਸਤ ''ਚ ਲਿਆ ਗਿਆ ਹੈ। ਹਾਲਾਂਕਿ ਅਧਿਕਾਰੀ ਨੇ ਉਸ ਖਬਰ ਨੂੰ ਰੱਦ ਕਰ ਦਿੱਤਾ, ਜਿਸ ''ਚ ਯਾਤਰੀ ਵਲੋਂ ਆਈ. ਐੱਸ. ਆਈ. ਐੱਸ. ਦੀ ਹਮਾਇਤ ''ਚ ਨਾਅਰੇ ਲਗਾਉਣ ਦੀ ਗੱਲ ਕਹੀ ਗਈ ਸੀ। ਹਿਰਾਸਤ ''ਚ ਲਏ ਗਏ ਯਾਤਰੀ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ। ਇੰਡੀਗੋ ਏਅਰਲਾਈਨਜ਼ ਨੇ ਆਪਣੇ ਬਿਆਨ ''ਚ ਯਾਤਰੀ ਵਲੋਂ ਗਲਤ ਵਰਤਾਓ ਕਾਰਨ ਜਹਾਜ਼ ਦੀ ਮੁੰਬਈ ''ਚ ਐਮਰੈਂਸੀ ਲੈਂਡਿੰਗ ਕਰਵਾਉਣ ਦੀ ਪੁਸ਼ਟੀ ਕੀਤੀ ਹੈ। ਏਅਰਲਾਈਨਜ਼ ਨੇ ਕਿਹਾ ਕਿ ਜਹਾਜ਼ ਦੀ ਲੈਂਡਿੰਗ ਕਰਵਾਉਣ ਤੋਂ ਥੋੜੀ ਦੇਰ ਪਹਿਲਾਂ ਸੀਟ ਨੰਬਰ 5 ਡੀ ''ਤੇ ਬੈਠੇ ਯਾਤਰੀ ਨੇ ਅਚਾਨਕ ਕਰੂ ਮੈਂਬਰਾਂ ਨਾਲ ਗਲਤ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ। ਇਸ ਯਾਤਰੀ ਨਾਲ ਉਸ ਦਾ ਭਰਾ ਵੀ ਸੀ।

Related News