ਟਰੇਨ ਅਤੇ ਪਲੇਟਫਾਰਮ ਦਰਮਿਆਨ ਫਸਿਆ ਨੌਜਵਾਨ, ਮੰਜ਼ਰ ਦੇਖ ਰੁਕ ਗਏ ਲੋਕਾਂ ਦੇ ਸਾਹ!

Saturday, Jul 01, 2017 - 06:02 PM (IST)

ਟਰੇਨ ਅਤੇ ਪਲੇਟਫਾਰਮ ਦਰਮਿਆਨ ਫਸਿਆ ਨੌਜਵਾਨ, ਮੰਜ਼ਰ ਦੇਖ ਰੁਕ ਗਏ ਲੋਕਾਂ ਦੇ ਸਾਹ!

ਭੋਪਾਲ— ਮੱਧ ਪ੍ਰਦੇਸ਼ ਦੇ ਭੋਪਾਲ 'ਚ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਜਾਣਕਾਰੀ ਅਨੁਸਾਰ ਇੱਥੇ ਇਕ ਨੌਜਵਾਨ ਅਚਾਨਕ ਮਿਰਗੀ ਦਾ ਦੌਰਾ ਪੈਣ ਕਾਰਨ ਟਰੇਨ ਤੋਂ ਹੇਠਾਂ ਡਿੱਗ ਗਿਆ ਅਤੇ ਪਲੇਟਫਾਰਮ ਅਤੇ ਟਰੇਨ ਦਰਮਿਆਨ ਫਸ ਗਿਆ। ਇਹ ਮੰਜ਼ਰ ਦੇਖ ਲੋਕਾਂ ਦੇ ਸਾਹ ਰੁਕ ਜਿਹੇ ਗਏ। ਨੌਜਵਾਨ ਦੇ ਡਿਗਦੇ ਹੀ ਟਰੇਨ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਮੌਕੇ 'ਤੇ ਪੁੱਜੀਆਂ ਸੁਰੱਖਿਆ ਫੋਰਸਾਂ ਅਤੇ ਰੇਲਵੇ ਸਟਾਫ ਨੇ ਕੋਸ਼ਿਸ਼ ਤੋਂ ਬਾਅਦ ਉਸ ਨੂੰ ਪੱਟੜੀ ਵਿਚੋਂ ਕੱਢਿਆ। 
ਆਰ.ਪੀ.ਐੱਫ. ਸਟਾਫ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਕਈ ਵਾਰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵਾਰ-ਵਾਰ ਬੇਹੋਸ਼ ਹੋ ਜਾਂਦਾ ਸੀ। ਅਜਿਹੇ 'ਚ 108 ਐਂਬੂਲੈਂਸ ਨੂੰ ਬੁਲਾ ਕੇ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉੱਥੇ ਹੀ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਰੇਲਵੇ ਦੀ ਇਕ ਗੰਭੀਰ ਲਾਪਰਵਾਹੀ ਵੀ ਸਾਹਮਣੇ ਆਈ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਜਦੋਂ ਬੇਹੋਸ਼ੀ ਦੀ ਹਾਲਤ 'ਚ ਪੱਟੜੀ ਅਤੇ ਪਲੇਟਫਾਰਮ ਦਰਮਿਆਨ ਪਿਆ ਸੀ, ਉਦੋਂ ਟਰੈਕ ਨੂੰ ਕਲੀਅਰ ਕਰਨ ਲਈ ਗੱਡੀ ਨੂੰ ਅੱਗੇ ਵਧਾ ਦਿੱਤਾ ਗਿਆ। ਅਜਿਹੇ 'ਚ ਜੇਕਰ ਨੌਜਵਾਨ ਦੇ ਸਰੀਰ 'ਚ ਹੱਲਚੱਲ ਹੋ ਜਾਂਦੀ ਤਾਂ ਉਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ।


Related News